ਬਟਾਲਾ (ਭੰਗੂ) ਨੈਸ਼ਨਲ ਹਾਈਵੇ ਨੇੜੇ ਬਟਾਲਾ ਬਾਈਪਾਸ ਚੌਕ ‘ਚ ਪੰਜਾਬ ਰੋਡਵੇਜ਼ ਦੀ ਬੱਸ ਨਾਲ ਆਕਸੀਜਨ ਸਿਲੰਡਰਾਂ ਵਾਲੀ ਗੱਡੀ ਦੇ ਟਕਰਾਉਣ ਨਾਲ ਬੱਸ ਡਰਾਈਵਰ ਤੇ ਸਵਾਰੀ ਨੂੰ ਸੱਟਾਂ ਲੱਗਣ ਦਾ ਸਮਾਚਾਰ ਮਿਲਿਆ ਹੈ।ਮੌਕੇ ਤੋਂ ਇਕੱਤਰ ਜਾਣਕਾਰੀ ਮੁਤਾਬਕ ਇਕ ਆਕਸੀਜਨ ਸਿਲੰਡਰ ਨਾਲ ਭਰੀ ਪਿਕਅੱਪ ਗੱਡੀ ਅੰਮ੍ਰਿਤਸਰ ਤੋਂ ਬਟਾਲਾ ਵੱਲ ਆ ਰਹੀ ਸੀ। ਜਦੋਂ ਇਹ ਨੈਸ਼ਨਲ ਹਾਈਵੇ ’ਤੇ ਸਥਿਤ ਵੀਐੱਮਐੱਸ ਕਾਲਜ ਵਾਲੇ ਬਾਈਪਾਸ ਚੌਕ ’ਚ ਪਹੁੰਚੀ ਤਾਂ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਜਾ ਟਕਰਾਈ।ਸਿੱਟੇ ਵਜੋਂ ਜਿਥੇ ਪਿਕਅਪ ਗੱਡੀ ਨੁਕਸਾਨੀ ਗਈ, ਉਥੇ ਹੀ ਬੱਸ ਦਾ ਵੀ ਕਾਫੀ ਨੁਕਸਾਨ ਹੋਇਆ। ਹਾਦਸੇ ‘ਚ ਬੱਸ ਡਰਾਈਵਰ ਰਾਕੇਸ਼ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਫਾਜ਼ਿਲਕਾ ਸਮੇਤ ਇਕ ਮਹਿਲਾ ਸਵਾਰੀ ਪੂਜਾ ਪੁੱਤਰੀ ਰਮੇਸ਼ ਕੁਮਾਰ ਵਾਸੀ ਪਠਾਨਕੋਟ ਸੱਟਾਂ ਲੱਗਣ ਨਾਲ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਦੇ ਈਐੱਮਟੀ ਗੁਰਪ੍ਰੀਤ ਸਿੰਘ ਤੇ ਪਾਇਲਟ ਹਰੀਸ਼ ਚੰਦਰ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਜਿਥੇ ਉਕਤ ਜ਼ਖਮੀ ਔਰਤ ਨੂੰ ਫਸਟ ਏਡ ਦੇਣ ਉਪਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਪਹੁੰਚਾਇਆ, ਉਥੇ ਨਾਲ ਹੀ ਬੱਸ ਚਾਲਕ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।