ਸਿੱਧਵਾਂਬੇਟ, 10 ਮਾਰਚ ( ਜਗਰੂਪ ਸੋਹੀ )-ਐਤਵਾਰ ਨੂੰ ਤਕਰੀਬਨ ਸਵੇਰੇ 9 ਵਜੇ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਦੀਪਸਿੰਘਪੱਪੂ ਅਤੇ ਉਸ ਦੀ ਧਰਮਪਤਨੀ ਵਾਸੀ ਪਿੰਡ ਚੰਗਣਾ ਦੋਵੇਂ ਜਾਣੇ ਹੰਬੜਾਂ ਤੋਂ ਸਿੱਧਵਾਂ ਵੱਲ ਮੋਟਰਸਾਇਕਿਲ ਤੇ ਜਾ ਰਹੇ ਸੀ। ਪਿੰਡ ਭੱਠਾ ਧੂਆ ਪੁਲ ਦੇ ਥੱਲੇ ਇੱਕ ਸੈਲਰ ਦਾ ਟਰੱਕ ਸਿੱਧਵਾਂ ਵੱਲੋਂ ਆ ਰਿਹਾ ਸੀ ਜਿਸ ਦਾ ਡਰਾਇਵਰ ਨੇ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਟਰੱਕ ਨਾਲ ਦੋਵਾਂ ਨੂੰ ਕੁਚਲ ਦਿੱਤਾ ਅਤੇ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ।