ਜਗਰਾਓਂ, 10 ਮਾਰਚ ( ਬੋਬੀ ਸਹਿਜਲ, ਧਰਮਿੰਦਰ )-ਰਾਹਗੀਰਾਂ ਨੂੰ ਘੇਰ ਕੇ ਹਥਿਆਰ ਦੀ ਨੋਕ ’ਤੇ ਮੋਬਾਈਲ ਫ਼ੋਨ ਲੁੱਟਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਉਸ ਪਾਸੋਂ ਇੱਕ ਖੋਹਿਆ ਹੋਇਆ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਗਿਆ। ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਦਿਓਲ ਅਤੇ ਏ.ਐਸ.ਆਈ ਬਲਰਾਜ ਸਿੰਘ ਨੇ ਦੱਸਿਆ ਕਿ ਜੈ ਪ੍ਰਕਾਸ਼ ਵਾਸੀ ਬਰਿਆੜ ਤਹਿਸੀਲ ਬਹਾਦਰਗੰਜ ਜ਼ਿਲ੍ਹਾ ਕਿਸ਼ਨਗੰਜ ਬਿਹਾਰ, ਮੌਜੂਦਾ ਵਾਸੀ ਜੈ ਬਜਰੰਗ ਰਾਈਸ ਮਿੱਲ ਸ਼ੇਰਪੁਰ ਰੋਡ, ਜਗਰਾਉਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਇੱਕ ਆਟੋ ਵਿੱਚ ਜਗਰਾਉਂ ਕਰਿਆਨੇ ਦਾ ਸਾਮਾਨ ਲੈਣ ਲਈ ਆਇਆ ਸੀ। ਸਵੇਰੇ ਦੇ ਸਮੇਂ ਜਦੋਂ ਉਹ ਨਵੀਂ ਅਨਾਜ ਮੰਡੀ ਨੇੜੇ ਸ਼ੇਰਪੁਰ ਫਾਟਕ ਪਹੁੰਚਿਆ ਤਾਂ ਮੈਂ ਆਪਣੇ ਮੋਬਾਈਲ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਉਸੇ ਸਮੇਂ ਐਫਸੀਆਈ ਦੇ ਗੋਦਾਮ ਵਾਲੇ ਪਾਸੇ ਤੋਂ ਦੋ ਅਣਪਛਾਤੇ ਲੜਕੇ ਆਏ। ਜਿਨ੍ਹਾਂ ਵਿੱਚੋਂ ਇੱਕ ਨੇ ਲੋਹੇ ਦੀ ਰਾਡ ਫੜੀ ਹੋਈ ਸੀ। ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰਾ ਫੋਨ ਖੋਹਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਲੋਹੇ ਦੀ ਰਾਡ ਨਾਲ ਮਾਰਨ ਦਾ ਡ=ਰ ਦਿਖਾ ਕੇ ਮੇਰੀ ਕੁੱਟਮਾਰ ਕੀਤੀ ਅਤੇ ਮੇਰਾ ਮੋਬਾਈਲ ਫੋਨ ਖੋਹ ਕੇ ਅਨਾਜ ਮੰਡੀ ਵੱਲ ਭੱਜ ਗਏ। ਜੈਪ੍ਰਕਾਸ਼ ਦੀ ਇਸ ਸ਼ਿਕਾਇਤ ਦੀ ਪੜਤਾਲ ਵਿੱਚ ਉਸ ਨੂੰ ਲੁੱਟਣ ਵਾਲੇ ਲੜਕਿਆਂ ਦੀ ਪਛਾਣ ਸਾਹਿਲ ਉਰਫ਼ ਚਿਲਬਲੀ ਪਾਸਵਾਨ ਅਤੇ ਵਿਸ਼ਾਲ ਪਾਸਵਾਨ ਵਾਸੀ ਐਫਸੀਆਈ ਗੋਦਾਮ ਨੇੜੇ ਸ਼ੇਰਪੁਰ ਗੇਟ ਜਗਰਾਉਂ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਵਿੱਚੋਂ ਸਾਹਿਲ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਜੈਪ੍ਰਕਾਸ਼ ਕੋਲੋਂ ਖੋਹਿਆ ਮੋਬਾਈਲ ਫ਼ੋਨ ਬਰਾਮਦ ਕਰ ਲਿਆ ਗਿਆ ਹੈ। ਉਸਦਾ ਦੂਸਰਾ ਸਾਥੀ ਵਿਸ਼ਾਲ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ।