ਜਗਰਾਓਂ, 20 ਮਾਰਚ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਸਿਵਲ ਸਰਜਨ ਅਤੇ ਡਿਪਟੀ ਮੈਡੀਕਲ ਅਫਸਰ ਲੁਧਿਆਣਾ ਦੀ ਨਿਗਰਾਨੀ ਹੇਠ ਚੱਲ ਰਹੇ ਡੀ ਅਡਿਕਸ਼ਨ ਅਤੇ ਰੀਹੈਬਲੀਟੇਸ਼ਨ ਸੈਂਟਰ ਸਿਵਿਲ ਹੌਸਪਿਟਲ ਜਗਰਾਓਂ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜੀਤ ਸਿੰਘ ਅਤੇ ਡਾ. ਵਿਵੇਕ ਗੋਇਲ ਮੈਡੀਕਲ ਅਫ਼ਸਰ ਅਤੇ ਡੀ ਅਡਿਕਸ਼ਨ / ਰੀਹੈਬਲੀਟੇਸ਼ਨ ਸੈਂਟਰ /ਓਟ ਦੇ ਸਟਾਫ ਦੁਆਰਾ ਮਰੀਜ਼ ਜੋ ਕਿ ਬੀਤੇ 10 ਸਾਲ ਤੋਂ ਨਸ਼ਾ ਲੈ ਰਿਹਾ ਸੀ। ਪਿੱਛਲੇ ਸਮੇ ਤੋ ਮਰੀਜ਼ ਡੀ ਐਡਿਕਸ਼ਨ ਸੈਂਟਰ ਜਗਰਾਉਂ ਵਿਚ ਦਾਖਿਲ ਸੀ। ਉਸ ਦੌਰਾਨ ਮਰੀਜ਼ ਨੂੰ ਦਵਾਈਆਂ ਅਤੇ ਕਾਊਂਸਲਿੰਗ ਦੀ ਮੱਦਦ ਨਾਲ ਇਲਾਜ ਦੇ ਕੇ ਨਸ਼ਾ ਮੁਕਤ ਕਰਕੇ ਮੁੜ ਜ਼ਿੰਦਗੀ ਦੀ ਲੀਹ ਤੇ ਲੈ ਆਂਦਾ। ਨਸ਼ਾ ਮੁਕਤ ਹੋਣ ਤੇ ਡੀ ਅਡਿਕਸ਼ਨ ਅਤੇ ਰਿਹੈਬਿਲੀਟੇਸ਼ਨ ਸੈਂਟਰ ਸਿਵਿਲ ਹਾਸਪਿਟਲ ਜਗਰਾਉਂ ਦੇ ਸਟਾਫ਼ ਦੁਆਰਾ ਸਨਮਾਨਿਤ ਕੀਤਾ ਗਿਆ।ਮੌਕੇ ਤੇ ਡਾ. ਵਿਵੇਕ ਗੋਇਲ (ਸਾਇਕਾਇਟ੍ਰਿਸਟ) , ਮੀਨੂ (ਕੌਂਸਲਰ ), ਅਮਨਪ੍ਰੀਤ ਕੌਰ (ਕੌਂਸਲਰ), ਸੁਖਦੀਪ ਸਿੰਘ ( ਸਟਾਫ ਨਰਸ ), ਹਰਦੀਪ ਸਿੰਘ (ਓਟ ਸਟਾਫ) ਮੌਜੂਦ ਸਨ।
