Home Religion ਰਾਮਗੜ੍ਹੀਆ ਵੈਲਫੇਅਰ ਕੌਂਸਲ ਵਲੋਂ ਰਾਸ਼ਨ ਵੰਡ ਸਮਾਰੋਹ

ਰਾਮਗੜ੍ਹੀਆ ਵੈਲਫੇਅਰ ਕੌਂਸਲ ਵਲੋਂ ਰਾਸ਼ਨ ਵੰਡ ਸਮਾਰੋਹ

61
0


ਜਗਰਾਉਂ (ਵਿਕਾਸ ਸਿੰਘ ਮਠਾੜੂ, ਜਗਰੂਪ ਸੋਹੀ):-ਰਾਮਗੜੀਆ ਵੈਲਫੇਅਰ ਕੌਸਲ ਜਗਰਾਉਂ ਰਜਿ ( 171 ) ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਲੌੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ। ਇਹ ਰਾਸ਼ਨ ਵੰਡ ਸਮਾਰੋਹ ਗੁਰਦੁਆਰਾ ਵਿਸ਼ਕਰਮਾਂ ਮੰਦਿਰ ਅੱਡਾ ਰਾਏਕੋਟ ਵਿਖੇ ਕਰਵਾਇਆ ਗਿਆ। ਇਹ ਰਾਸ਼ਨ ਵੰਡਣ ਦਾ ਸੁੱਭ ਕਾਰਜ ਪਿਛਲੇ 13 ਸਾਲਾਂ ਤੋਂ ਜਾਰੀ ਹੈ। ਇਸ ਮੌਕੇ ਗੁਰਦੁਆਰਾ ਵਿਸ਼ਕਰਮਾਂ ਮੰਦਿਰ ਪ੍ਰਧਾਨ ਜਸਵੰਤ ਸਿੰਘ ਸੱਗੂ, ਸਰਪ੍ਰਸਤ ਬਲਵੰਤ ਸਿੰਘ ਪਨੇਸਰ, ਸਰਪ੍ਰਸਤ ਦਰਸ਼ਨ ਸਿੰਘ ਸੱਗੂ, ਸਰਪ੍ਰਸਤ ਬਾਬਾ ਮੋਹਣ ਸਿੰਘ ਸੱਗੂ, ਸੈਕੇਟਰੀ ਸ: ਹਰਜਿੰਦਰ ਸਿੰਘ ਮੁੱਦੜ, ਕੈਸ਼ੀਅਰ ਐਸ.ਡੀ.ਓ ਸੁਰਜੀਤ ਸਿੰਘ, ਜਗਦੇਵ ਸਿੰਘ ਮਠਾੜੂ ( ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਸਰਪ੍ਰਸਤ ) , ਹੈੱਡ ਮਾਸਟਰ ਹਰਜਿੰਦਰ ਸਿੰਘ ਧੰਜਲ, ਪ੍ਰਿੰਸਿਪਲ ਜਗਮੋਹਨ ਸਿੰਘ ਸੌਂਦ, ਸ: ਵਿਕਾਸ ਸਿੰਘ ਮਠਾੜੂ ਅਤੇ ਹੋਰ ਰਾਮਗੜ੍ਹੀਆ ਬਿਰਾਦਰੀ ਦੇ ਮੈਂਬਰ ਹਾਜਰ ਸਨ, ਜਿੰਨ੍ਹਾਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਅਤੇ ਅਜਿਹੇ ਸਮਾਜ ਸੇਵੀ ਕਾਰਜਾਂ ਕਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here