ਫਿਲੌਰ (ਮੋਹਿਤ ਜੈਨ) ਥਾਣਾ ਫਿਲੌਰ ਅਧੀਨ ਪੈਂਦੇ ਪਿੰਡ ਤੇਹਿੰਗ ਵਿਖੇ ਬੀਤੀ ਰਾਤ 12 ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਮੁਹਰੇ ਖੜ੍ਹੀ ਡਿਜਾਇਰ ਕਾਰ ਪੀ.ਬੀ.32.ਕਿਊ.4393 ਨੂੰ ਅੱਗ ਲਾ ਦਿੱਤੀ। ਜਿਸ ਕਾਰਣ ਕਾਰ ਬੁਰੀ ਤਰ੍ਹਾਂ ਸੜ ਗਈ।ਨੇੜਲੇ ਘਰ ਵਾਲਿਆਂ ਨੇ ਕਾਰ ਮਾਲਕ ਨੂੰ ਤੁਰੰਤ ਸੂਚਿਤ ਕੀਤਾ ਗਿਆ ਤੇ ਉਹ ਵੀ ਆਪਣੇ ਮੁਹੱਲਾ ਨਿਵਾਸੀਆਂ ਨਾਲ ਬਾਹਰ ਆ ਗਏ ‘ਤੇ 2 ਘੰਟੇ ਦੀ ਜੱਦੋਜਹਿਦ ਉਪਰੰਤ ਅੱਗ ’ਤੇ ਕਾਬੂ ਪਾਇਆ। ਇਸ ਸਬੰਧ ਵਿੱਚ ਕਾਰ ਮਾਲਕ ਤਰਸੇਮ ਲਾਲ ਪੁੱਤਰ ਉਜਾਗਰ ਵਾਸੀ ਤੇਹਿੰਗ (ਫਿਲੌਰ) ਨੇ ਥਾਣਾ ਫਿਲੌਰ ਨੂੰ ਸੂਚਿਤ ਕੀਤਾ। ਥਾਣੇਦਾਰ ਧਰਮਿੰਦਰ ਪੁਲਿਸ ਕਰਮਚਾਰੀਆਂ ਨਾਲ ਮੌਕੇ ‘ਤੇ ਪੁੱਜੇ ਅਤੇ ਬਿਆਨ ਦਰਜ ਕੀਤੇ। ਕਿਹਾ ਕਿ ਵਾਰਦਾਤ ਕਰਨ ਵਾਲਿਆਂ ਦਾ ਪਤਾ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।