ਨਵਾਂਸ਼ਹਿਰ, 19 ਅਪ੍ਰੈਲ (ਰਾਜੇਸ਼ ਜੈਨ) : ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ ਦੀ ਪ੍ਰਧਾਨਗੀ ਹੇਠ ਰੈਵਨਿਊ ਕੰਮਾਂ ਦੇ ਰਿਵਿਊ ਸਬੰਧੀ ਮੀਟਿੰਗ ਹੋਈ, ਜਿਸ ਵਿੱਚ ਪੈਡਿੰਗ ਜਮਾਂਬੰਦੀਆਂ ਨੂੰ ਸਮੇਂ ਸਿਰ ਸਦਰ ਕਾਨੂੰਗੋ ਪਾਸ ਜਮਾਂ ਕਰਾਉਣ ਲਈ ਮਾਲ ਵਿਭਾਗ ਦੇ ਅਧਿਕਾਰੀਆਂ / ਕਰਮਚਾਰੀਆਂ ਨੂੰ ਕਿਹਾ ਗਿਆ। ਉਨ੍ਹਾਂ ਨੇ ਕਿਹਾ ਕਿ ਪੈਡਿੰਗ ਇੰਤਕਾਲ ਜੋ ਕਿ ਇੱਕ ਮਹੀਨੇ ਤੋਂ ਵੱਧ ਸਮੇਂ ਦੇ ਹਨ,ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਇਆ ਜਾਵੇ। ਉਨ੍ਹਾਂ ਨੇ ਪੈਡਿੰਗ ਨਿਸ਼ਾਨਦੇਹੀਆਂ ਕਿਉ ਜੋ ਹੁਣ ਮੌਕੇ ਤੇ ਕਣਕ ਦੀ ਫਸਲ ਖੜੀ ਹੈ ਨੂੰ ਫਸਲ ਕੱਟ ਜਾਣ ਤੋਂ ਬਾਅਦ 100% ਨਿਪਟਾਰਾ ਕਰਨ ਸਬੰਧੀ ਹਦਾਇਤ ਕੀਤੀ।ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਅਧਿਕਾਰੀ /ਕਰਮਚਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਪੈਡਿੰਗ ਜਮਾਂਬੰਦੀਆਂ /ਇੰਤਕਾਲ ਅਤੇ ਨਿਸ਼ਾਨਦੇਹੀਆਂ ਦਾ ਹਰ ਹਾਲਤ ਵਿੱਚ 30 ਅਪ੍ਰੈਲ 2024 ਤੱਕ ਨਿਪਟਾਰਾ ਕੀਤਾ ਜਾਵੇ ਅਤੇ 30 ਅਪ੍ਰੈਲ 2024 ਤੋਂ ਬਾਅਦ ਕੋਈ ਵੀ ਅਧਿਕਾਰੀ / ਕਰਮਚਾਰੀ ਇਨ੍ਹਾਂ ਨੂੰ ਆਪਣੇ ਪਾਸ ਪੈਡਿੰਗ ਨਾ ਰੱਖੇ। ਉਨਾਂ ਨੇ ਕਿਹਾ ਕਿ ਜਿਹਨਾਂ 103 ਪਿੰਡਾਂ ਵਿੱਚ ਗਰਾਊਂਡ ਟਰੂਥਿੰਗ ਦਾ ਕੰਮ ਪੈਡਿੰਗ ਹੈ, ਉਹ ਤੁਰੰਤ ਕੀਤਾ ਜਾਵੇ । ਸੀ.ਏ.ਜੀ. ਦੇ ਪੈਰਿਆਂ ਸਬੰਧੀ ਜਿੰਨੀ ਰਕਮ ਰਿਕਵਰੀ ਕਰਨ ਲਈ ਬਕਾਇਆ ਹੈ, ਉਹ ਰਿਕਵਰੀ ਵੀ ਤੁਰੰਤ ਕੀਤੀ ਜਾਵੇ।ਇਸ ਮੀਟਿੰਗ ਵਿੱਚ ਜ਼ਿਲਾ ਮਾਲ ਅਫਸਰ ਮਨਦੀਪ ਸਿੰਘ ਮਾਨ, ਤਹਿਸੀਲਦਾਰ ਨਵਾਂਸ਼ਹਿਰ ਪਰਵੀਨ ਛਿੱਬਰ, ਤਹਿਸੀਲਦਾਰ ਬੰਗਾ ਹਰਮਿੰਦਰ ਸਿੰਘ, ਤਹਿਸੀਲਦਾਰ ਬਲਾਚੌਰ ਵਿਕਾਸ ਵਰਮਾ, ਨਾਇਬ ਤਹਿਸੀਲਦਾਰ ਨਵਾਂਸ਼ਹਿਰ/ਬੰਗਾ/ਔੜ / ਬਲਾਚੌਰ, ਨਵਨੀਤ ਕੌਰ ਜ਼ਿਲਾ ਸਿਸਟਮ ਮੈਨੇਜਰ, ਪੀ.ਐਲ.ਆਰ.ਐਸ., ਸਹਾਇਕ ਸਿਸਟਮ ਮੈਨੇਜਰ,ਨਵਾਂਸ਼ਹਿਰ/ਬਲਾਚੌਰ/ਬੰਗਾ/ ਔੜ ਅਤੇ ਸਮੂਹ ਤਹਿਸੀਲਾਂ ਦੇ ਕਾਨੂੰਗੋਜ਼ ਹਾਜ਼ਰ ਸਨ ।