Home crime ਯੂਥ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਖਿਲਾਫ਼ SC/ST ਐਕਟ ਤਹਿਤ ਕੇਸ ਦਰਜ

ਯੂਥ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਖਿਲਾਫ਼ SC/ST ਐਕਟ ਤਹਿਤ ਕੇਸ ਦਰਜ

38
0


ਲੁਧਿਆਣਾ, 20 ਅਪ੍ਰੈਲ (ਰਾਜੇਸ਼ ਜੈਨ);: ਥਾਣਾ ਸਲੇਮਟਾਬਰੀ ਦੀ ਪੁਲਿਸ ਵੱਲੋਂ ਸੀਨੀਅਰ ਯੂਥ ਕਾਂਗਰਸੀ ਆਗੂ ਰੇਸ਼ਮ ਸਿੰਘ ਨੱਤ ਖਿਲਾਫ਼ ਐਸਸੀਐਸਟੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਨਗਰ ਨਿਗਮ ਦੇ ਬੇਲਦਾਰ ਸੁਨੀਲ ਕੁਮਾਰ ਦੇ ਬਿਆਨਾਂ ‘ਤੇ ਦਰਜ ਕੀਤਾ ਗਿਆ ਹੈ।ਪੁਲਿਸ ਨੇ ਰੇਸ਼ਮ ਸਿੰਘ ਨੱਤ ਪੁੱਤਰ ਲਖਵਿੰਦਰ ਸਿੰਘ ਵਾਸੀ ਮਾਡਲ ਕਾਲੋਨੀ ਸਲੇਮਟਾਬਰੀ ਖਿਲਾਫ਼ ਐਸਸੀਐਸਟੀ ਐਕਟ 1989 ਤਹਿਤ 323, 341, 353, 186, 506 ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰੇਸ਼ਮ ਨੱਤ ਨੇ ਕਿਹਾ ਕਿ ਸਾਜ਼ਿਸ਼ ਤਹਿਤ ਵਿਧਾਇਕ ਮਦਨ ਲਾਲ ਬੱਗਾ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ। ਜਦੋਂ ਵਿਧਾਇਕ ਮਦਨ ਲਾਲ ਬੱਗਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਦੋਸ਼ਾਂ ਨੂੰ ਨਕਾਰਿਆ।

LEAVE A REPLY

Please enter your comment!
Please enter your name here