ਅੰਮ੍ਰਿਤਸਰ(ਭੰਗੂ)ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿਚ ਕੇਰਲਾ ਦੇ ਬਣੇ ਜੂਟ ਮੈਟ ਮੁੱੜ ਤੋਂ ਵਿਛਾਣਗੇ। ਕੇਰਲ ਸਟੇਟ ਕੋਆਪੇ੍ਰਟਿਵ ਕੋਇਰ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਕੋਇਰਫੈਡ) ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਨਾਰੀਅਲ ਦੇ ਉਤਪਾਦ ਤੋਂ ਤਿਆਰ ਕੀਤਾ ਜਾਂਦਾ ਫਰਸ਼ ’ਤੇ ਵਿਛਾਉਣ ਲਈ ਤਿਆਰੀ ਕੀਤੇ ਜਾਂਦੇ ਮੈਟ ਲਈ ਇਕ ਕਰੋੜ ਰੁਪਏ ਦਾ ਆਰਡਰ ਦਿੱਤਾ ਹੈ। ਕੋਇਰਫੈੱਡ ਦੇ ਅਧਿਕਾਰੀਆਂ ਅਨੁਸਾਰ 100 ਰੋਲਿੰਗ ਮੈਟਿੰਗ ਦੀ ਪਹਿਲੀ ਖੇਪ ਜਲਦੀ ਹੀ ਅੰਮ੍ਰਿਤਸਰ ਭੇਜੀ ਜਾਵੇਗੀ।ਕੋਇਰਫੈੱਡ ਦੇ ਪ੍ਰਧਾਨ ਟੀਕੇ ਦੇਵ ਕੁਮਾਰ ਨੇ ਹਾਲ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਪ੍ਰਬੰਧਕਾਂ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਕੋਇਰਫੈੱਡ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਕੋਇਰ ਉਤਪਾਦ ਸਪਲਾਈ ਕੀਤੇ ਜਾਂਦੇ ਹਨ, ਪਰ ਉਨ੍ਹਾਂ ਦੇ ਸਬੰਧਾਂ ਵਿੱਚ ਕੁਝ ਮਤਭੇਦ ਪੈਦਾ ਹੋ ਗਏ ਸਨ, ਜਿਨ੍ਹਾਂ ਨੂੰ ਸੁਖਾਵਾਂ ਕਰ ਦਿੱਤਾ ਗਿਆ ਹੈ। ਕੋਇਰਫੈੱਡ ਹੁਣ ਗੁਰੂ ਘਰ ਵਿਚ ਆਪਣੇ ਉਤਪਾਦਾਂ ਦੀ ਸਪਲਾਈ ਮੁੜ ਸ਼ੁਰੂ ਕਰਕੇ ਖੁਸ਼ ਹੈ।