ਨਵਾਸਹਿਰ 25 ਮਈ (ਰੋਹਿਤ – ਅਨਿਲ) : ਆਮ ਇਨਸਾਨ ਦੇ ਮਨ ਵਿਚ ਕੋਈ ਗਲਤ ਕੰਮ ਕਰਨ ਲੱਗਿਆ ਛੱਤੀ ਵਾਰ ਸੋਚਦਾ ਹੈ ਪਰ ਨਸ਼ੇ ਕਰਨ ਵਾਲੇ ਨੌਜਵਾਨ ਅਤੇ ਲੁਟੇਰਿਆ ਦਾ ਜਿਗਰਾ ਨਸ਼ਾ ਕਰਨ ਅਤੇ ਲੁੱਟ ਖੋ ਕਰਨੀ ਹੋਏ ਵੈਸੇ ਹੀ ਵੱਧ ਜਾਂਦਾ ਹੈ। ਇਹੋ ਜਿਹਾ ਤਾਜਾ ਮਾਮਲਾ ਚਿੱਟੇ ਦਿਨ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਇਕ ਲੁਟੇਰਾ ਦੁਕਾਨਦਾਰ ਕੋਲ ਗਾਹਕ ਦੇ ਰੂਪ ਵਿੱਚ ਆ ਕੇ ਉਸ ਦਾ ਕੀਮਤੀ ਮੋਬਾਇਲ ਲੈ ਫਰਾਰ ਹੋ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਮਨੋਹਰ ਲਾਲ ਪੁੱਤਰ ਨਿਰੰਜਣ ਦਾਸ ਨਿਵਾਸੀ ਲੰਬੀ ਗਲੀ ਬੰਗਾ ਨੇ ਦੱਸਿਆ ਕਿ ਉਹ ਬੰਗਾ ਆਜ਼ਾਦ ਚੌਂਕ ਵਿਖੇ ਲੰਮੇ ਸਮੇ ਤੋਂ ਆਪਣੀ ਟੇਲਰ ਦੀ ਦੁਕਾਨ ਬਣਾ ਕੇ ਟੇਲਰਿੰਗ ਦਾ ਕੰਮ ਕਰਦੇ ਹਨ ਅਤੇ ਅਕਸਰ ਹੀ ਲਾਗਲੇ ਪਿੰਡਾਂ ਤੋਂ ਗਾਹਕ ਕੋਲ ਆਉਂਦੇ ਜਾਂਦੇ ਰਹਿੰਦੇ ਹਨ।ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਇਕ ਮੋਟਰ ਸਾਈਕਲ ‘ਤੇ ਸਵਾਰ ਇਕ ਨੌਜਵਾਨ ਸਵੇਰ ਸਮੇਂ ਦੁਕਾਨ ਖੁੱਲ੍ਹਦੇ ਹੀ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਦੇ ਘਰਵਾਲਿਆਂ ਨੇ ਕੱਪੜੇ ਦੇਣ ਦੁਕਾਨ ਆਉਣਾ ਸੀ ਕਿ ਉਹ ਆਏ ਹਨ ਜਾਂ ਨਹੀਂ? ਤਾਂ ਮੈਂ ਉਸਨੂੰ ਜਵਾਬ ਨਾਂਹ ਵਿੱਚ ਦਿੱਤਾ ਅਤੇ ਉਸ ਨੇ ਕਿਹਾ ਤੁਸੀਂ ਆਪਣਾ ਫੋਨ ਦੇਣਾ ਉਹ ਆਪਣੇ ਘਰਦਿਆਂ ਨੂੰ ਫੋਨ ਕਰਕੇ ਪੁੱਛਦਾ ਹੈ, ਉਹ ਕਿੱਥੇ ਹਨ। ਤਾਂ ਮੈ ਉਸਨੂੰ ਨੰਬਰ ਲੱਗਾ ਕੇ ਦੇ ਦਿੱਤਾ।ਇਸ ਦੌਰਾਨ ਉਹ ਫੋਨ ਕਰਨ ਦਾ ਬਹਾਨਾ ਮਾਰਦਾ ਹੋਇਆ ਵੇਖਦੇ ਹੀ ਵੇਖਦੇ ਫੋਨ ਲੈ ਕੇ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਿਆ। ਉਸ ਨੇ ਦੱਸਿਆ ਉਸ ਨੇ ਉਕਤ ਮੋਟਰਸਾਈਕਲ ਦਾ ਨੰਬਰ ਨੋਟ ਕਰਨਾ ਚਾਹਿਆ ਤਾਂ ਉਕਤ ਮੋਟਰਸਾਈਕਲ ਵੀ ਬਿਨਾਂ ਨੰਬਰ ਤੋਂ ਸੀ। ਉਸ ਨੇ ਦੱਸਿਆ ਇਸ ਸਬੰਧੀ ਉਸ ਨੇ ਥਾਣਾ ਸਿਟੀ ਬੰਗਾ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਲੁਟੇਰਾ ਬਾਜ਼ਾਰ ਵਿੱਚ ਕਈ ਥਾਂਵਾ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਿਆ ਹੈ, ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਬੰਗਾ ਪੁਲਸ ਨੂੰ ਦੇ ਦਿੱਤੀਆਂ ਹਨ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹੋ ਜਿਹੀਆਂ ਵਾਰਦਾਤਾਂ ਜੇ ਬਾਜ਼ਾਰ ਚ ਹੋਣ ਲੱਗ ਪਈਆਂ ਤਾਂ ਆਮ ਜਨਤਾ ਰਾਹਗੀਰ ਕਿਥੋਂ ਮਹਿਫੂਜ ਰਹਿਣਗੇ।