ਫਿਰੋਜ਼ਪੁਰ (ਕੁਲਵਿੰਦਰ ਸਿੰਘ) ਲੇਬਰ ਦੀ ਵੰਡ ਨੂੰ ਲੈ ਕੇ ਬੀਤੀ ਸ਼ਾਮ ਦੋ ਧਿਰਾਂ ਵਿੱਚ ਹੋਈ ਤਕਰਾਰ ਵੀਰਵਾਰ ਸਵੇਰੇ ਖੂਨੀ ਗੋਲੀਬਾਰੀ ਦਾ ਰੂਪ ਧਾਰ ਗਈ। ਵੀਰਵਾਰ ਨੂੰ ਦੁਬਾਰਾ ਫਿਰ ਤਕਰਾਰ ਤੋਂ ਬਾਅਦ ਵਾਪਰੀ ਖੂਨੀ ਘਟਨਾ ਦੌਰਾਨ ਦੋਵਾਂ ਆੜ੍ਹਤੀਆਂ ਦੇ ਵਿਚਾਲੇ ਗੋਲੀ ਚੱਲ ਗਈ,ਜਿਸ ਦੇ ਵਿਚ ਫਸਲ ਵੇਚਣ ਆਏ ਕਿਸਾਨ ਕਿਰਪਾਲ ਸਿੰਘ ਪਿੰਡ ਜੋਧਪੁਰ ਵੀ ਗੋਲੀ ਲਪੇਟ ਵਿੱਚ ਆ ਗਿਆ।ਜਿਸ ਨੂੰ ਫਿਰੋਜ਼ਪੁਰ ਵਿਖੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਦੱਸਣਯੋਗ ਹੋਵੇਗਾ ਕਿ ਇਸ ਘਟਨਾ ਦੇ ਦੌਰਾਨ ਦੋ ਜਣੇ ਜ਼ਖ਼ਮੀ ਹੋਏ ਹਨ ਜਿਨ੍ਹਾਂ ਦੇ ਵਿਚ ਆਡ਼੍ਹਤੀਆ ਕਰਨੈਲ ਸਿੰਘ ਦਾ ਪੁੱਤਰ ਗੁਲਸ਼ਨ ਅਤੇ ਇਹ ਕਿਰਪਾਲ ਸਿੰਘ ਸਨ।