Home International ਕਰਤਾਰਪੁਰ ਸਾਹਿਬ ਦੇ ਪਵਿੱਤਰ ਪਾਣੀ ਨੂੰ ਵੇਚਣ ‘ਤੇ ਲੱਗੀ ਰੋਕ, ਸਿੱਖ ਸੰਗਤਾਂ...

ਕਰਤਾਰਪੁਰ ਸਾਹਿਬ ਦੇ ਪਵਿੱਤਰ ਪਾਣੀ ਨੂੰ ਵੇਚਣ ‘ਤੇ ਲੱਗੀ ਰੋਕ, ਸਿੱਖ ਸੰਗਤਾਂ ਨੇ ਪ੍ਰਗਟਾਇਆ ਇਤਰਾਜ਼

77
0


(ਬਿਊਰੋ)ਪਾਕਿਸਤਾਨ ਦੇ ਨਾਰਨੌਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ‘ਪਵਿੱਤਰ ਪਾਣੀ’ ਨੂੰ ਵੇਚਣ ‘ਤੇ ਪਾਕਿਸਤਾਨ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ, ਜਿਸ ਨਾਲ ਸਿੱਖ ਸੰਗਤਾਂ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ।ਦੱਸ ਦੇਈਏ ਕਿ ਇਹ ਪਵਿੱਤਰ ਪਾਣੀ ਉਸ ਇਤਿਹਾਸਕ ਖੂਹ ਦਾ ਹੈ,ਜਿਸ ਦੇ ਪਾਣੀ ਨਾਲ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਸੀ,ਹੁਣ ਇਸ ਖੂਹ ਦੇ ਪਾਣੀ ਦਾ ਮੁੱਦਾ ਭਖਦਾ ਜਾ ਰਿਹਾ ਹੈ।ਭਾਵੇਂ ਸਿੱਖ ਸੰਗਤਾਂ ਵੱਲੋਂ ਇਸ ਕਾਰਵਾਈ ਦਾ ਸਖਤ ਵਿਰੋਧ ਵੀ ਕੀਤਾ ਗਿਆ,ਪਰੰਤੂ ਪਾਕਿਸਤਾਨ ਸਰਕਾਰ ਨੇ ਖੂਹ ਦੇ ਪਾਣੀ ਨੂੰ ਵੇਚਣ ‘ਤੇ ਰੋਕ ਲਗਾ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਅਤੇ ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਸਲੀਮ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਚੇਤਾਵਨੀ ਬੋਰਡ ਲਗਾਇਆ ਹੈ।ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਫਿਲਟਰ ਕਰਨ ਲਈ ਪਾਕਿਸਤਾਨ ਦੀ ਇਮਰਾਨ ਸਰਕਾਰ ਵੇਲੇ ਇਹ ਪਲਾਂਟ ਲਗਾਇਆ ਗਿਆ ਸੀ। ਪਲਾਂਟ ਦੇ ਉਦਘਾਟਨ ਤੋਂ ਬਾਅਦ ਇੱਕ ਹਫ਼ਤੇ ਤੱਕ ਪਾਣੀ ਵੇਚਿਆ ਗਿਆ। ਇਸ ਦੌਰਾਨ ਝਗੜਾ ਹੋ ਗਿਆ। ਖੂਹ ਦੇ ਪਾਣੀ ਨੂੰ ਬੋਤਲਾਂ ਅਤੇ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ ਕਰਕੇ ਸਿੱਖ ਸ਼ਰਧਾਲੂਆਂ ਨੂੰ ਵੇਚਿਆ ਗਿਆ ਹੈ।

LEAVE A REPLY

Please enter your comment!
Please enter your name here