ਜਗਰਾਓਂ, 4 ਜੁਲਾਈ ( ਧਰਮਿੰਦਰ )- ਡਾ: ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਐਸ.ਸੀ./ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਜਿਊਣ ਸਿੰਘ ਭਾਗ ਸਿੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲੋੜਵੰਦ ਸਕੂਲੀ ਬੱਚਿਆਂ ਲਈ ਮੁਫਤ ਕਾਪੀਆਂ ਵੰਡ ਸਮਾਗਮ ਖਾਲਸਾ ਹਾਈ ਸਕੂਲ ਨੇੜੇ ਦਰਗਾਹ ਮਾਈ ਜੀਨਾ ਵਿਖੇ 11 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਡੀਐਸਪੀ ਡੀ ਸੰਦੀਪ ਕੁਮਾਰ ਵਡੇਰਾ ਹੋਣਗੇ ਅਤੇ ਉਦਘਾਟਨ ਸਾਬਕਾ ਵਿਧਾਇਕ ਭਾਗ ਸਿੰਘ ਮੱਲਾ ਕਰਨਗੇ। ਇਸ ਮੌਕੇ ਕਰਮਜੀਤ ਕੌਰ ਬਰਸਾਲ ਸਕੱਤਰ ਮਹਿਲਾ ਕਾਂਗਰਸ ਪੰਜਾਬ ਸ਼ਮ੍ਹਾਂ ਰੋਸ਼ਨ ਦੀ ਰਸਮ ਨਿਭਾਉਣਗੇ। ਇਸ ਮੌਕੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲਾ, ਬਲਜਿੰਦਰ ਕੌਰ ਕੌਂਸਲਰ ਨਗਰ ਨਿਗਮ ਲੁਧਿਆਣਾ, ਸਤਿਆਜੀਤ ਸਿੰਘ ਏ.ਐਮ.ਈ ਜਲੰਧਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ।