ਚੰਡੀਗੜ੍ਹ, 10 ਜੂਨ ( ਰਾਜੇਸ਼ ਜੈਨ, ਭਗਵਾਨ ਭੰਗੂ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆ ਹਨ। ਸਿਮਰਜੀਤ ਬੈਂਸ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ। ਹਾਈ ਕੋਰਟ ਨੇ ਬੈਂਸ ਦੀ ਜ਼ਮਾਨਤ ਰੱਦ ਕਰ ਦਿੱਤੀ ਸੀ।ਇਸ ਦੌਰਾਨ ਬੈਂਸ ਨੂੰ ਭਗੌੜਾ ਐਲਾਨੇ ਜਾਣ ਦੇ ਨਿਰਦੇਸ਼ ਨੂੰ ਵੀ ਰੱਦ ਨਹੀ ਕੀਤਾ।ਹੁਣ ਲੁਧਿਆਣਾ ਦੀ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਪਰਮਜੀਤ ਪੰਮਾ ਬੈਂਸ ਦੀ ਪ੍ਰਾਪਰਟੀ ਅਤੇ ਬੈਂਕ ਅਕਾਊਂਟ, ਗੱਡੀਆਂ ਅਤੇ ਫੈਕਟਰੀਆਂ ਨੂੰ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤੁਹਾਨੂੰ ਇਕ ਗੱਲ ਦੱਸ ਦੇਈਏ ਕਿ ਪ੍ਰਾਪਰਟੀ ਸੀਲ ਕਰਨ ਤੋਂ ਪਹਿਲਾ ਪਰਿਵਾਰ ਨੂੰ ਘਰ ਤੋਂ ਬਾਹਰ ਕੀਤਾ ਜਾਵੇਗਾ।