ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਨੈਸ਼ਨਲ ਹੇਰਾਲਡ ਕੇਸ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਸਾਹਮਣੇ ਪੇਸ਼ ਹੋਏ ਜਿੱਥੇ ਉਨ੍ਹਾਂ ਕੋਲੋਂ ਲਗਪਗ 3 ਘੰਟੇ ਸਵਾਲ-ਜਵਾਬ ਕੀਤੇ ਗਏ।ਹੁਣ ਉਹ ਈਡੀ ਦਫ਼ਤਰ ਤੋਂ ਬਾਹਰ ਆ ਚੁੱਕੇ ਹਨ।ਦੱਸ ਦੇਈਏ ਕਿ ਈਡੀ ਦੇ ਸਾਹਮਣੇ ਰਾਹੁਲ ਗਾਂਧੀ ਦੀ ਪੇਸ਼ੀ ਲਈ ਸਵੇਰ ਤੋਂ ਹੀ ਨੇਤਾ ਤੇ ਵਰਕਰ ਕਾਂਗਰਸ ਹੈੱਡਕੁਆਰਟਰ ਪਹੁੰਚਣੇ ਸ਼ੁਰੂ ਹੋ ਗਏ ਸਨ।ਇਸ ਦੌਰਾਨ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੀ।ਇੱਥੇ ਦੋਵਾਂ ਵਿਚਾਲੇ ਕਾਫੀ ਦੇਰ ਤਕ ਗੱਲਬਾਤ ਹੋਈ। ਇਸ ਤੋਂ ਬਾਅਦ ਪ੍ਰਿਅੰਕਾ ਤੇ ਰਾਹੁਲ ਗਾਂਧੀ ਕਾਂਗਰਸ ਹੈੱਡਕੁਆਰਟਰ ਲਈ ਰਵਾਨਾ ਹੋਏ।ਇੱਥੋਂ ਰਾਹੁਲ ਗਾਂਧੀ ਆਪਣੀ ਭੈਣ ਤੇ ਪਾਰਟੀ ਆਗੂਆਂ, ਸਮਰਥਕਾਂ ਨਾਲ ਪੈਦਲ ਹੀ ED ਦਫ਼ਤਰ ਰਵਾਨਾ ਹੋਏ।ਉੱਥੇ ਹੀ ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦੇ ਹੋਏ ਈਡੀ ਦਫ਼ਤਰ ਪਹੁੰਚੇ।ਉੱਥੇ ਹੀ, ਰਾਹੁਲ ਗਾਂਧੀ ਦੀ ਪੇਸ਼ੀ ਨੂੰ ਦੇਖਦੇ ਹੋਏ ਈਡੀ ਦੇ ਦਫ਼ਤਰ ਦੇ ਬਾਹਰ ਵਧੀਕ ਸੁਰੱਖਿਆ ਬਲ ਨੂੰ ਤਾਇਨਾਤ ਕੀਤਾ ਗਿਆ ਹੈ।ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਸੀਂ ਰਾਹੁਲ ਗਾਂਧੀ ਦੀ ਅਗਵਾਈ ‘ਚ ਈਡੀ ਦਫ਼ਤਰ ਤਕ ਸ਼ਾਂਤੀਪੂਰਨ ਵਿਰੋਧ ਮਾਰਚ ਕੱਢਾਂਗੇ।ਅਸੀਂ ਸੰਵਿਧਾਨ ਦੇ ਰੱਖਿਅਕ ਹਾਂ, ਅਸੀਂ ਝੁਕਾਂਗੇ ਜਾਂ ਡਰਾਂਗੇ ਨਹੀਂ।ਭਾਰੀ ਪੁਲਿਸ ਬਲ ਤਾਇਨਾਤ ਕਰ ਕੇ ਇਹ ਸਾਬਿਤ ਹੋ ਗਿਆ ਹੈ ਕਿ ਮੋਦੀ ਸਰਕਾਰ ਕਾਂਗਰਸ ਤੋਂ ਹਿੱਲ ਗਈ ਹੈ।ਨੈਸ਼ਨਲ ਹੇਰਾਲਡ ਮਾਮਲੇ ‘ਚ ਰਾਹੁਲ ਗਾਂਧੀ ਦੇ ਈਡੀ ਸਾਹਮਣੇ ਪੇਸ਼ ਹੋਣ ਦਾ ਵਿਰੋਧ ਕਰ ਰਹੇ ਕਾਂਗਰਸ ਦੇ ਰਣਦੀਪ ਸਿੰਘ ਸੂਰਜੇਵਾਲਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।ਇਸ ਦੌਰਾਨ ਉਨ੍ਹਾਂ ਕਿਹਾ ਕਿ ਗੋਡਸੇ ਦੇ ਵੰਸ਼ਜ ਇਕ ਵਾਰ ਫਿਰ ਗਾਂਧੀ ਨੂੰ ਡਰਾਉਣ ਲਈ ਨਿਕਲੇ ਹਨ, ਨਾ ਤਾਂ ਮਹਾਤਮਾ ਗਾਂਧੀ ਡਰੇ ਹਨ ਅਤੇ ਨਾ ਹੀ ਉਨ੍ਹਾਂ ਦੇ ਵਾਰਿਸ ਡਰਣਗੇ।ਜੇਕਰ ਇਸ ਦੇਸ਼ ਵਿੱਚ ਅਖਬਾਰਾਂ ਦੇ ਪੱਤਰਕਾਰਾਂ ਦੀਆਂ ਤਨਖਾਹਾਂ ਦੇਣਾ, ਹਾਊਸ ਟੈਕਸ ਦੇਣਾ, ਬਿਜਲੀ ਦਾ ਬਿੱਲ ਭਰਨਾ ਅਪਰਾਧ ਹੈ ਤਾਂ ਅਸੀਂ ਵਾਰ-ਵਾਰ ਇਹ ਅਪਰਾਧ ਕਰਾਂਗੇ। ਮੋਦੀ ਸਰਕਾਰ ਸਾਨੂੰ ਗ੍ਰਿਫਤਾਰ ਕਰਕੇ ਉਮਰ ਕੈਦ ਦੇ ਦੇਵੇ, ਅੰਗਰੇਜ਼ ਵੀ ਹਾਰੇ ਤੇ ਮੋਦੀ ਵੀ ਹਾਰਣਗੇ।ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ, ਕੇਸੀ ਵੇਣੂਗੋਪਾਲ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਨੂੰ ਤੁਗਲਕ ਰੋਡ ਥਾਣੇ ਲਿਜਾਇਆ ਗਿਆ।ਇਸ ਦੇ ਨਾਲ ਹੀ ਦੀਪੇਂਦਰ ਸਿੰਘ ਹੁੱਡਾ, ਅਸ਼ੋਕ ਗਹਿਲੋਤ ਨੂੰ ਵੀ ਹਿਰਾਸਤ ‘ਚ ਲੈ ਕੇ ਫਤਿਹਪੁਰ ਥਾਣੇ ਲਿਜਾਇਆ ਗਿਆ।ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਤੁਗਲਕ ਰੋਡ ਥਾਣੇ ਪਹੁੰਚੀ ਤੇ ਸੱਤਿਆਗ੍ਰਹਿ ਮਾਰਚ ਦੌਰਾਨ ਹਿਰਾਸਤ ‘ਚ ਲਏ ਗਏ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ। ਨੈਸ਼ਨਲ ਹੇਰਾਲਡ ਮਾਮਲੇ ‘ਚ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਈਡੀ ਦਫ਼ਤਰ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।