Home Health ਗੁਰਦੁਆਰਾ ਮਾਤਾ ਦਮੋਦਰੀ ਜੀ ਪਿੰਡ ਡਰੋਲੀ ਭਾਈ ਵਿਖੇ ਲਗਾਇਆ ਗਿਆ ਦੰਦਾ ਅਤੇ...

ਗੁਰਦੁਆਰਾ ਮਾਤਾ ਦਮੋਦਰੀ ਜੀ ਪਿੰਡ ਡਰੋਲੀ ਭਾਈ ਵਿਖੇ ਲਗਾਇਆ ਗਿਆ ਦੰਦਾ ਅਤੇ ਅੱਖਾਂ ਦਾ ਵਿਸ਼ਾਲ ਕੈਂਪ

103
0

*ਲੋੜਵੰਦ ਲੋਕਾਂ ਨੂੰ ਰੌਸ਼ਨੀ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੰਗ ਬਿਰੰਗੀ ਦੁਨੀਆ ਦੇਖਣ ਦੇ ਯੋਗ ਬਨਾਉਣਾ ਸਭ ਤੋਂ ਵੱਡਾ ਪੁੰਨ ਹੈ -ਡਾ. ਅਮਨਦੀਪ ਕੌਰ ਅਰੋੋੜਾ

 ਮੋਗਾ, 18 ਅਕਤੂਬਰ  ( ਕੁਲਵਿੰਦਰ ਸਿੰਘ) -‘ਦਾ ਕ੍ਰਿਪਾ ਪ੍ਰਜੈਕਟ’ ਅਧੀਨ ਗੁਰਤੇਜ ਸਿੰਘ ਸੋਢੀ ਅਤੇ ਅਮਨ ਰੱਖਰਾ ਦੇ ਸਹਿਯੋਗ ਸਦਕਾ ਅੱਖਾਂ ਅਤੇ ਦੰਦਾ ਦਾ ਮੁਫਤ ਚੈਕ ਅੱਪ ਕੈਂਪ ਗੁਰਦੁਆਰਾ ਮਾਤਾ ਦਮੋਦਰੀ ਜੀ ਪਿੰਡ ਡਰੋਲੀ ਭਾਈ ਵਿਖੇ ਲਗਾਇਆ ਗਿਆ, ਅੱਖਾਂ ਦੇ ਸਪੈਸ਼ਲਿਸਟ ਡਾ. ਮਨਿੰਦਰ ਕੌਰ ਵੱਲੋਂ ਅੱਖਾਂ ਦੇ ਕੈਂਪ ਵਿੱਚ 160 ਅਤੇ ਡਾ. ਅਭੀਨੰਦਨ ਦਿਓੜਾ ਚੰਡੀਗੜ ਕਲੀਨਿਕ ਵਾਲਿਆਂ ਵੱਲੋਂ ਦੰਦਾ ਦੇ ਕੈਂਪ ਵਿੱਚ ਤਕਰੀਬਨ 60 ਲੋੜਵੰਦ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ।

ਇਸ ਕੈਂਪ ਦਾ ਉਦਘਾਟਨ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੋੜਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਇਮਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ ਸਮਾਲਸਰ ਵੀ ਮੁੱਖ ਤੌਰ ਤੇ ਹਾਜਰ ਹੋਏ। ਇਸ ਮੌਕੇ ਬੋਲਦਿਆਂ ਇਸ ਉੱਦਮ ਦੀ ਪ੍ਰਸ਼ੰਸਾ ਕਰਦਿਆਂ ਡਾ. ਅਮਨਦੀਪ ਕੌਰ ਅਰੋੋੜਾ ਨੇ ਕਿਹਾ ਕਿ ਲੋੜਵੰਦ ਲੋਕਾਂ ਨੂੰ ਰੌਸ਼ਨੀ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੰਗ ਬਿਰੰਗੀ ਦੁਨੀਆ ਦੇਖਣ ਦੇ ਯੋਗ ਬਨਾਉਣਾ ਸਭ ਤੋਂ ਵੱਡਾ ਪੁੰਨ ਹੈ ਮੈਨੂੰ ਖੁਸ਼ੀ ਹੈ ਕਿ ਇਸ ਪੁੰਨ ਦੇ ਕਾਰਜ ਲਈ ਸਾਡੇ ਐਨ.ਆਰ.ਆਈ ਵੀਰ ਗੁਰਤੇਜ ਸਿੰਘ ਸੋਢੀ ਅਤੇ ਅਮਨ ਰੱਖਰਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਹਾਜਰ ਹੋਏ ਡਾ. ਅਮਨਦੀਪ ਕੌਰ ਅਰੋੋੜਾ, ਇਮਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ, ਸਾਹਿਤਕ ਸੰਪਾਦਕ ਹਰਜੀਤ ਕੌਰ ਗਿੱਲ ਅਤੇ ਹਾਜਰ ਹੋਏ ਹੋਰ ਪਤਵੰਤੇ ਸੱਜਣਾ ਮਿੱਤਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮੁਖਤਿਆਰ ਸਿੰਘ, ਮੀਤ-ਪ੍ਰਧਾਨ ਸ. ਦਰਸ਼ਨ ਸਿੰਘ, ਮੇਨੈਜਰ ਜਗਦੀਸ਼ ਸਿੰਘ, ਰਾਜਬੀਰ ਸਿੰਘ ਮੱਲ, ਜਸਮੇਲ ਸਿੰਘ, ਦੀਪਕ ਖਾਂ, ਤੀਰਥ ਸਿੰਘ, ਅਵਤਾਰ ਸਿੰਘ ਖੁਰਮੀ, ਦੀਪ ਦਾਰਾਪੁਰ, ਸੁੱਖਾ ਡਰੋਲੀ, ਟੌਮ ਡਰੋਲੀ, ਰਣਜੀਤ ਡਰੋਲੀ, ਨਵਦੀਪ ਸਿੰਘ ਵਾਲੀਆ, ਇੰਦਰਜੀਤ ਸਿੰਘ ਗਿੱਲ, ਬਿਕਰਮਜੀਤ ਸਿੰਘ ਘਾਤੀ, ਜਗਸੀਰ ਸਿੰਘ ਹੁੰਦਲ, ਮੈਡਮ ਕਿਰਨ, ਅਮਿਤ ਪੂਰੀ, ਇਲਾਕੇ ਦੇ ਪਤਵੰਤੇ ਸੱਜਣ, ਮਰੀਜ ਅਤੇ ਉਨ੍ਹਾਂ ਦੇ ਵਾਰਿਸ ਵੱਡੀ ਗਿਣਤੀ ਵਿੱਚ ਹਾਜਰ ਸਨ

LEAVE A REPLY

Please enter your comment!
Please enter your name here