ਜਗਰਾਉਂ, 9 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਪੰਜਾਬ ਸਕੂਲ ਖੇਡਾਂ ਅਧੀਨ ਐਥਲਿਟਕਸ ਦੀਆਂ ਵੱਖ—ਵੱਖ ਖੇਡਾਂ ਦਾ ਆਯੋਜਨ ਕੀਤਾ ਗਿਆ ਸਿੱਧਵਾਂ ਕਲਾਂ ਵਿਖੇ ਸਫਲਤਾ ਪੂਰਵਕ ਕੀਤਾ ਗਿਆ। ਜਿਸ ਵਿੱਚ ਸਪਰਿੰਗ ਡਿਊ ਸਕੂਲ ਦੇ ਖਿਡਾਰੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਇਹਨਾਂ ਖੇਡਾਂ ਦੇ ਨਾਲ—ਨਾਲ ਸਕੂਲ ਦੇ ਖਿਡਾਰੀਆਂ ਨੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਅਧੀਨ ਸੀਨੀਅਰ ਅਥਲੈਟਿਕਸ ਵਿੱਚ ਵੀ ਆਪਣੀ ਸਫਲਤਾ ਦੀ ਤੂਤੀ ਬੁਲਾਈ।ਉਹਨਾਂ ਨੇ ਦੱਸਿਆ ਕਿ ਖਿਡਾਰੀਆਂ ਨੇ ਕੁੱਲ 15 ਗੋਲਡ, 9 ਸਿਲਵਰ, ਅਤੇ 23 ਤਾਂਬੇ ਦੇ ਤਮਗੇ ਜਿੱਤ ਕਿ ਪੂਰੇ ਇਲਾਕੇ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਆਉਣ ਤੇ ਸਾਰੇ ਖਿਡਾਰੀਆਂ ਦੀ ਹੋਸਲਾ ਅਫਜਾਈ ਕੀਤੀ ਗਈ। ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋਂ ਸਾਰੇ ਖਿਡਾਰੀਆਂ ਦੇ ਨਾਲ—ਨਾਲ ਸਪੋਰਟਸ ਟੀਚਰ ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ ਅਤੇ ਇੰਚਾਰਜ ਕੁਲਦੀਪ ਕੌਰ ਨੂੰ ਵਧਾਈ ਦਿੱਤੀ ਗਈ।ਇਹ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਅਧਿਆਪਕਾਂ ਦੇ ਸਹੀ ਦਿਸ਼ਾ ਨਿਰਦੇਸ਼ਾ ਦਾ ਹੀ ਅਸਰ ਹੈ ਕਿ ਸਾਰੇ ਵਿਦਿਆਰਥੀ ਹਰ ਮੁਕਾਮ ਤੇ ਸਕੂਲ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਸਫਲਤਾ ਦੀ ਹਰ ਖਿਡਾਰੀ ਅੰਦਰ ਵੀ ਪੂਰੀ ਖੁਸ਼ੀ ਹੁੰਦੀ ਸੀ।ਇਸ ਤੋ ਇਲਾਵਾ 12 ਖਿਡਾਰੀ ਕਰਮਵਾਰ ਤਨਵੀਰ ਕੌਰ, ਨਯਾਸ਼ਾ, ਸਤਵੰਤ ਕੌਰ, ਅਵਨੀਤ ਕੌਰ, ਖੁਸ਼ਪ੍ਰੀਤ ਕੌਰ, ਗੁਰਬੀਰ ਕੌਰ, ਅਸ਼ਮੀਤ ਕੌਰ, ਗੁਰਪ੍ਰੀਤ ਕੌਰ, ਅਮਨਦੀਪ ਕੌਰ, ਸੁਮਨਪ੍ਰੀਤ ਕੌਰ, ਹਰਮਨਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ ਜਿਲ੍ਹਾ ਪੱਧਰ ਲਈ ਚੁਣੇ ਗਏ। ਸਕੂਲ ਪ੍ਰਬੰਧਕੀ ਕਮੇਟੀ ਵਲੋਂ ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਵਲੋਂ ਵੀ ਸਾਰੇ ਸਟਾਫ ਖਿਡਾਰੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਸਾਹਿਬਾਨ ਨੂੰ ਇਸ ਸਫਲਤਾ ਦੀ ਵਧਾਈ ਦਿੱਤੀ ਗਈ।
