Home Health ਐਮ.ਆਰ. ਟੀਕਾਕਰਨ ਤੋਂ ਵਾਂਝੇ, 0-5 ਸਾਲ ਦੇ ਬੱਚਿਆਂ ਦਾ ਹੋਵੇਗਾ ਵਿਸ਼ੇਸ਼ ਸਰਵੇਖਣ

ਐਮ.ਆਰ. ਟੀਕਾਕਰਨ ਤੋਂ ਵਾਂਝੇ, 0-5 ਸਾਲ ਦੇ ਬੱਚਿਆਂ ਦਾ ਹੋਵੇਗਾ ਵਿਸ਼ੇਸ਼ ਸਰਵੇਖਣ

64
0

ਲੁਧਿਆਣਾ, 21 ਨਵੰਬਰ ( ਲਿਕੇਸ਼ ਸ਼ਰਮਾਂ, ਵਿਕਾਸ ਮਠਾੜੂ) – ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਦੀ ਉਮਰ ਦੇ ਅਜਿਹੇ ਬੱਚਿਆਂ ਦਾ ਸਰਵੇਖਣ ਕੀਤਾ ਜਾਵੇਗਾ, ਜਿਨ੍ਹਾਂ ਨੇ ਮੀਜ਼ਲਜ਼-ਰੂਬੇਲਾ ਵੈਕਸੀਨ ਨਹੀਂ ਲਗਾਈ ਹੈ।ਸਰਵੇਖਣ ਦਾ ਰੋਡਮੈਪ ਤਿਆਰ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ ਸਿਵਲ ਸਰਜਨ, ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਹੋਰ ਨੋਡਲ ਅਫ਼ਸਰਾਂ ਨਾਲ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਬੁਲਾਈ ਤਾਂ ਜੋ ਐਮ.ਆਰ. ਵੈਕਸੀਨ ਦੀ ਪ੍ਰਗਤੀ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 2023 ਤੱਕ ਖਸਰੇ ਅਤੇ ਰੁਬੇਲਾ ਦੇ ਖਾਤਮੇ ਲਈ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਦਾ ਸਰਵੇਖਣ ਕੀਤਾ ਜਾਵੇਗਾ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਰਵੇਖਣ ਤੋਂ ਬਾਅਦ ਉਨ੍ਹਾਂ ਬੱਚਿਆਂ ਨੂੰ ਇੱਕ ਮਹੀਨੇ ਦੇ ਵਕਫੇ ਨਾਲ ਐਮ.ਆਰ-1/ਐਮ.ਆਰ-2 ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਐਮ.ਆਰ ਕਵਰੇਜ ਵਿੱਚ ਪਿੱਛੇ ਰਹਿ ਰਹੇ ਬਲਾਕਾਂ ਅਤੇ ਜ਼ੋਨਾਂ ਦੀ ਵੀ ਪਛਾਣ ਕੀਤੀ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਟੀਕਾਕਰਨ ਪ੍ਰੋਗਰਾਮ ਬਹੁਤ ਮਹੱਤਵਪੂਰਨ ਸੀ ਜਿਸਦਾ ਉਦੇਸ਼ ਬਾਲ ਮੌਤ ਦਰ ਨੂੰ ਘਟਾਉਣਾ ਸੀ ਕਿਉਂਕਿ ਖਸਰਾ ਬੱਚਿਆਂ ਵਿੱਚ ਇੱਕ ਪ੍ਰਮੁੱਖ ਮਾਰੂ ਬਿਮਾਰੀਆਂ ਵਿੱਚੋਂ ਇੱਕ ਹੈ ਜਦੋਂ ਕਿ ਜਮਾਂਦਰੂ ਰੁਬੈਲਾ ਸਿੰਡਰੋਮ ਵੀ ਜਨਮ ਦੇ ਨਾ ਹੋਣ ਵਾਲੇ ਨੁਕਸ ਲਈ ਜ਼ਿੰਮੇਵਾਰ ਹੈ। ਚਾਬਾ ਨੇ ਡੇ-ਕੇਅਰਜ਼/ਪ੍ਰੀ-ਸਕੂਲਾਂ/ਕਿੰਡਰਗਾਰਟਨਾਂ ਵਿੱਚ ਦਾਖਲੇ ‘ਤੇ ਟੀਕਾਕਰਨ ਯਕੀਨੀ ਦੀ ਜਾਂਚ ਨੂੰ ਉਤਸ਼ਾਹਿਤ ਕਰਨ ਅਤੇ ਐਮ.ਆਰ. ਵੈਕਸੀਨ ਦੀ ਰੁਟੀਨ ਖੁਰਾਕ ਤੋਂ ਖੁੰਝ ਗਏ ਲੋਕਾਂ ਨੂੰ ਟੀਕਾਕਰਨ ਪ੍ਰਤੀ ਪ੍ਰੇਰਿਤ ਲਈ ਵੀ ਕਿਹਾ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਟੀਚੇ ਦੀ ਪ੍ਰਾਪਤੀ ਲਈ ਤਾਲਮੇਲ ਨਾਲ ਕੰਮ ਕਰਨ ‘ਤੇ ਜ਼ੋਰ ਦਿੱਤਾ।

LEAVE A REPLY

Please enter your comment!
Please enter your name here