Home crime ਹਥਿਆਰਾਂ ਸਮੇਤ ਫੇਸਬੁੱਕ ’ਤੇ ਫੋਟੋਆਂ ਅਪਲੋਡ ਕਰਨਾ ਪਿਆ ਮਹਿੰਗਾ, ਮਾਮਲਾ ਦਰਜ

ਹਥਿਆਰਾਂ ਸਮੇਤ ਫੇਸਬੁੱਕ ’ਤੇ ਫੋਟੋਆਂ ਅਪਲੋਡ ਕਰਨਾ ਪਿਆ ਮਹਿੰਗਾ, ਮਾਮਲਾ ਦਰਜ

53
0


ਰਾਏਕੋਟ, 24 ਨਵੰਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ )-ਪੰਜਾਬ ਸਰਕਾਰ ਵੱਲੋਂ ਹਥਿਆਰਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਅਤੇ ਸੋਸ਼ਲ ਮੀਡੀਆ ’ਤੇ ਹਿੰਸਾ ਨੂੰ ਭੜਕਾਉਣ ਵਾਲੀਆਂ ਪੋਸਟਾਂ ਵਾਇਰਲ ਕਰਨ ਵਾਲਆਂ ਤੇ ਸ਼ਿਕੰਜਾ ਕੱਸਣ ਦੇ ਨਿਰਦੇਸ਼ਾਂ ਉਪਰੰਤ ਰਾਏਕੋਟ ਇਲਾਕੇ ਦੇ ਪਿੰਡ ਲਿੱਤਰਾਂ ਦੇ ਵਸਨੀਕ ਅਮਨਦੀਪ ਸਿੰਘ ਵਿਰੁੱਧ ਆਪਣੀ ਫੇਸਬੁੱਕ ਆਈਡੀ ’ਤੇ ਹਥਿਆਰਾਂ ਸਮੇਤ ਫੋਟੋ ਅਪਲੋਡ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਏ.ਐਸ.ਆਈ ਜੰਗ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਤਾਜਪੁਰ ਵਿਖੇ ਮੌਜੂਦ ਸਨ ਅਤੇ ਉਥੇ ਆਪਣੇ ਮੋਬਾਈਲ ਫ਼ੋਨ ’ਤੇ ਫੇਸਬੁੱਕ ਚੈੱਕ ਕਰਨ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਹੱਥ ’ਚ ਹਥਿਆਰ ਫੜੇ ਇੱਕ ਵਿਅਕਤੀ ਨੇ ਆਪਣੀ ਫ਼ੋਟੋ ਅਮਨਾ ਗਰੁੱਪ ਰਾਏਕੋਟ ਦੀ ਫੇਸਬੁੱਕ ਆਈਡੀ ’ਤੇ ਅਪਲੋਡ ਕੀਤੀ ਹੈ ਅਤੇ ਇਸ ਨੂੰ ਵਾਇਰਲ ਕਰ ਦਿੱਤਾ ਗਿਆ ਹੈ।  ਫੇਸਬੁੱਕ ਆਈਡੀ ਚੈੱਕ ਕਰਨ ’ਤੇ ਪਤਾ ਲੱਗਾ ਕਿ ਇਹ ਫੇਸਬੁੱਕ ਆਈਡੀ ਅਮਨਦੀਪ ਸਿੰਘ ਅਤੇ ਅਮਨਾ ਗਰੁੱਪ ਰਾਏਕੋਟ ਦੀ ਬਣੀ ਹੋਈ ਹੈ।  ਜਿਸ ’ਤੇ ਉਸ ਹਥਿਆਰਾਂ ਸਮੇਤ ਆਪਣੀ ਫੋਟੋ ਪਾ ਕੇ ਅੱਗੇ ਵਾਇਰਲ ਕਰ ਦਿੱਤੀ ਹੈ।  ਇਸ ਸਬੰਧੀ ਅਮਨਦੀਪ ਸਿੰਘ ਵਾਸੀ ਪਿੰਡ ਲਿੱਤਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ।

LEAVE A REPLY

Please enter your comment!
Please enter your name here