ਜਗਰਾਉਂ, 5 ਦਸੰਬਰ ( ਮੋਹਿਤ ਜੈਨ, ਅਸ਼ਵਨੀ)-ਲੋਕ ਸੇਵਾ ਸੁਸਾਇਟੀ ਵੱਲੋਂ ਚੈਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸਰਪ੍ਰਸਤ ਰਜਿੰਦਰ ਜੈਨ ਦੀ ਅਗਵਾਈ ਹੇਠ ਦੋ ਸਕੂਲਾਂ ਨੂੰ ਵਿਦਿਆਰਥੀਆਂ ਦੇ ਬੈਠਣ ਲਈ ਸੀਿਮੈਟ ਵਾਲੇ 8 ਬੈਂਚ ਦਿੱਤੇ ਗਏ । ਜਗਰਾਉਂ ਦੇ ਸਿੱਖ ਗਰਲਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜਗਰਾਉ ਨੂੰ 5 ਬੈਂਚ ਦੇਣ ਸਮੇਂ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਨੇ ਏਡਿਡ ਸਕੂਲਾਂ ਵੱਲੋਂ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਲਈ ਸਕੂਲ ਪ੍ਰਬੰਧਕਾਂ ਦੀ ਤਰੀਫ ਕੀਤੀ ਉਥੇ ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਹਰੇਕ ਵਰਗ ਦੇ ਲੋੜਵੰਦ ਲੋਕਾਂ ਲਈ ਕੀਤੀ ਜਾਂਦੀ ਸੇਵਾ ਦੀ ਸ਼ਲਾਘਾ ਕੀਤੀ। ਸੁਸਾਇਟੀ ਵੱਲੋਂ ਪਿੰਡ ਮਲਕ ਦੇ ਸਕੂਲ ਨੂੰ ਤਿੰਨ ਅਤੇ ਸਿੱਖ ਗਰਲਜ ਸਕੂਲ ਨੂੰ ਵਿਦਿਆਰਥੀਆਂ ਦੇ ਬੈਠਣ ਲਈ ਪੰਜ ਸੀਮਿੰਟ ਦੇ ਬੈਂਚ ਦਿੱਤੇ ਹਨ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੰਤੋਖ ਸਿੰਘ ਦਿਓਲ ਅਤੇ ਪ੍ਰਿੰਸੀਪਲ ਪ੍ਰਵੀਨ ਕੌਰ ਨੇ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ , ਕੈਸ਼ੀਅਰ ਮਹੋਹਰ ਸਿੰਘ ਟੱਕਰ ,ਰਾਜੀਵ ਗੁਪਤਾ, ਨੀਰਜ ਮਿੱਤਲ, ਜਗਦੀਪ ਸਿੰਘ, ਰਜਿੰਦਰ ਜੈਨ ਕਾਕਾ, ਪ੍ਰੇਮ ਬਾਸਲ , ਪ੍ਰੇਮ ਮਨੋਜ ਕੁਮਾਰ ਗਰਗ, ਸੁਖਜਿੰਦਰ ਸਿੰਘ ਢਿੱਲੋਂ, ਡਾਕਟਰ ਭਾਰਤ ਭੂਸ਼ਣ ਬਾਸਲ, ਅਨਿਲ ਮਲਹੋਤਰਾ, ਮੁਕੇਸ਼ ਗੁਪਤਾ ,ਪ੍ਰਵੀਨ ਜੈਨ ਸਕੂਲ ਅਧਿਆਪਕਾ ਰੇਨੂੰ ਬਾਲਾ ਤੇ ਇੰਦੂ ਬਾਲਾ ਆਦਿ ਹਾਜ਼ਰ ਸਨ