ਜਗਰਾਉਂ, 6 ਦਸੰਬਰ ( ਵਿਕਾਸ ਮਠਾੜੂ )-ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਾਬਾ ਸਾਹਿਬ ਅੰਬੇਡਕਰ ਟਰੱਸਟ ਜਗਰਾਉਂ ਵਲੋਂ ਸਵਿਧਾਨ ਨਿਰਮਾਤਾ ਬਾਬਾ ਸਾਹਿਬ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਅੰਬੇਡਕਰ ਟਰੱਸਟ ਦੇ ਪ੍ਰਧਾਨ ਅਮਰਜੀਤ ਸਿੰਘ ਚੀਮਾਂ, ਰਣਜੀਤ ਸਿੰਘ ਹਠੂਰ ਤੇ ਪ੍ਰਿ.ਸਰਬਜੀਤ ਸਿੰਘ ਭੱਟੀ ਨੇ ਬਾਬਾ ਸਾਹਿਬ ਅੰਬੇਡਕਰ ਨੂੰ ਯੁੱਗ ਪੁਰਸ਼ ਆਖਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਬਹੁਜਨ ਸਮਾਜ ਲਈ ਆਪਣਾਂ ਜੀਵਨ ਲੇਖੇ ਲਾ ਕੇ ਸਮਾਜ ਨੂੰ ਚੇਤਨ ਤੌਰ ’ਤੇ ਸਿਰ ਉੱਚਾ ਕਰਕੇ ਜਿਊਣ ਦਾ ਰਾਹ ਦਿਖਾਇਆ। ਇਸ ਮੌਕੇ ਕੁਲਦੀਪ ਸਿੰਘ ਲੋਹਟ, ਰਛਪਾਲ ਸਿੰਘ ਗਾਲਿਬ, ਦਰਸ਼ਨ ਸਿੰਘ ਪੋਨਾਂ ਤੇ ਘਮੰਡਾ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
