Home Education ਸਨਮਤੀ ਸਕੂਲ ਦੇ ਪੰਜ ਵਿਦਿਆਰਥੀ ਪ੍ਰਾਈਡ ਆਫ਼ ਪੰਜਾਬ ਐਵਾਰਡ ਨਾਲ ਸਨਮਾਨਿਤ

ਸਨਮਤੀ ਸਕੂਲ ਦੇ ਪੰਜ ਵਿਦਿਆਰਥੀ ਪ੍ਰਾਈਡ ਆਫ਼ ਪੰਜਾਬ ਐਵਾਰਡ ਨਾਲ ਸਨਮਾਨਿਤ

63
0


ਜਗਰਾਉਂ, 6 ਦਸੰਬਰ ( ਰਾਜਨ ਜੈਨ )-ਚੰਡੀਗੜ੍ਹ ਯੂਨੀਵਰਸਿਟੀ ਨੇ ਨੈਸ਼ਨਲ ਐਵਾਰਡ 2022 ਵਿੱਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ 5 ਵਿਦਿਆਰਥੀਆਂ ਨੂੰ ਐੱਫ.ਏ.ਪੀ ਦੀ ਤਰਫੋਂ 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ ਵਿੱਚ 98 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਦੇ ਆਧਾਰ ’ਤੇ ਪ੍ਰਾਈਡ ਆਫ਼ ਪੰਜਾਬ ਐਵਾਰਡ ਨਾਲ ਸਨਮਾਨਿਤ ਕੀਤਾ। ਡਾਇਰੈਕਟਰ ਸਸ਼ੀ ਜੈਨ ਨੇ ਦੱਸਿਆ ਕਿ ਬਾਰ੍ਹਵੀਂ ਕਾਮਰਸ ਗਰੁੱਪ ਦੀ ਪ੍ਰਿਆ ਨੇ 98.8 ਫ਼ੀਸਦੀ, ਪ੍ਰਗਤੀ ਗੋਇਲ ਨੇ 98.6 ਫ਼ੀਸਦੀ, ਹਰਮਨਪ੍ਰੀਤ ਕੌਰ ਨੇ 98.2 ਫ਼ੀਸਦੀ, ਸਾਇੰਸ ਗਰੁੱਪ ਦੀ ਗੁਰਲੀਨ ਕੌਰ ਨੇ 98.15 ਫ਼ੀਸਦੀ ਅੰਕ ਪ੍ਰਾਪਤ ਕੀਤੇ।  ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸਾਰਿਆਂ ਨੂੰ ਵਧਾਈ ਦਿੱਤੀ। ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਪਹੁੰਚਣ ’ਤੇ ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਡਾਇਰੈਕਟਰ ਸ਼ਸ਼ੀ ਜੈਨ, ਪਿ੍ਰੰਸੀਪਲ ਸੁਪ੍ਰੀਆ ਖੁਰਾਣਾ ਨੇ ਸਾਰੇ ਵਿਦਿਆਰਥੀਆਂ ਦਾ ਮਿੱਠਾ ਕਰਵਾਇਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਨਵਦੀਪ ਬਾਵਾ, ਸੰਨੀ ਪਾਸੀ, ਬਬਲੀ ਗੋਇਲ, ਅੰਜੂ ਕੌਸ਼ਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here