Home Protest ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਦਾ ਇਜਲਾਸ ਹੋਇਆ ਸੰਪੰਨ

ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਦਾ ਇਜਲਾਸ ਹੋਇਆ ਸੰਪੰਨ

50
0

ਬਲਰਾਜ ਸਿੰਘ ਕੋਟਉਮਰਾ ਪ੍ਰਧਾਨ ਅਤੇ ਹਰਨੇਕ ਸਿੰਘ ਗੁੱਜਰਵਾਲ ਜ਼ਿਲ੍ਹੇ ਦੇ ਸਕੱਤਰ ਚੁਣੇ ਗਏ 

ਕੂੰਮਕਲਾਂ- 7 ਜਨਵਰੀ ( ਬਾਰੂ ਸੱਗੂ)- ਜਮਹੂਰੀ ਕਿਸਾਨ ਸਭਾ ਪੰਜਾਬ ਜਿਲ੍ਹਾ ਲੁਧਿਆਣਾ ਦਾ ਡੈਲੀਗੇਟ ਇਜਲਾਸ ਅੱਜ ਗਦਰੀ ਬਾਬਾ ਲਾਲ ਸਿੰਘ ਸਾਹਬਾਣਾ ਨਗਰ ਵਿਖੇ ਸ਼ਹੀਦ ਦਰਸਣ ਸਿੰਘ ਗਰੇਵਾਲ਼ ਹਾਲ (ਪਿੰਡ ਮਿਆਣੀ) ਵਿੱਚ ਹੋਇਆ। ਇਸ ਮੌਕੇ ਤੇ ਅਡਾਨੀਆ ਦੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਮੋਰਚੇ ਦੀ ਸ਼ਹੀਦ ਬੀਬੀ ਮਹਿੰਦਰ ਕੌਰ ਡੇਹਲੋ ਦੇ ਨਾਮ ਤੇ ਲੰਗਰ ਹਾਲ ਵੀ ਸਥਾਪਿਤ ਕੀਤਾ। ਜਮਹੂਰੀ ਕਿਸਾਨ ਸਭਾ ਪੰਜਾਬ ਦਾ ਝੰਡਾ ਜਥੇਦਾਰ ਅਮਰਜੀਤ ਸਿੰਘ ਬਾਲ਼ਿਓ  ਵੱਲੋਂ ਝਲਾਉਣ ਉਪਰੰਤ ਅੱਜ ਦੇ ਜਿਲ੍ਹਾ ਇਜਲਾਸ ਦੀ ਪ੍ਰਧਾਨਗੀ ਬਲਰਾਜ ਸਿੰਘ ਕੋਟਉਮਰਾ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਮੀਤ ਸਿੰਘ ਜੋਧਾਂ, ਨਿਹਾਲ ਸਿੰਘ ਤਲਵੰਡੀ ਨੌਅਬਾਦ,  ਨੇ ਕੀਤੀ। ਸਵਾਗਤੀ ਕਮੇਟੀ ਦੇ ਚੇਅਰਮੈਨ ਲਛਮਣ ਸਿੰਘ ਕੂਮਕਲਾਂ ਨੇ ਆਏ ਡੈਲੀਗੇਟ ਸਾਥੀਆਂ ਦਾ ਆਪਣੇ ਸੰਬੋਧਨ ਰਾਹੀ ਸਵਾਗਤ ਕੀਤਾ। ਇਜਲਾਸ ਦੇ ਸੁਰੂ ਵਿੱਚ ਪਿਛਲੇ ਸਮੇ ਵਿੱਚ ਸ਼ਹੀਦ ਹੋਏ ਅੰਦੋਲਨਕਾਰੀ ਕਿਸਾਨ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।  ਇਸ ਮੌਕੇ ਤੇ ਉਦਘਾਟਨੀ ਭਾਸ਼ਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਕਾਰਪੋਰੇਟ ਪੱਖੀਆਂ ਨੀਤੀਆਂ ਲਾਗੂ ਕਰਕੇ ਖੇਤੀ ਦੇ ਧੰਦੇ ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ। ਜਿਸ ਨਾਲ ਦੇਸ਼ ਵਿੱਚ ਅੰਨ ਸੰਕਟ ਪੈਦਾ ਹੋ ਸਕਦਾ ਹੈ। ਮਲਟੀਨੈਸ਼ਨਲ ਕੰਪਨੀਆਂ ਅਨਾਜ ਦੀ ਨਕਲੀ ਥੁੜ ਪੈਦਾ ਕਰਕੇ ਅੰਨ ਦੀ ਬਲੈਕ ਨਾਲ ਲੋਕਾ ਦੀ ਲੁੱਟ ਕਰ ਸਕਦੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਰੋਕਣ ਲਈ ਮੋਦੀ ਤੇ ਉਸ ਦੇ ਜੋਟੀਦਾਰਾ ਨੂੰ ਗੱਦੀ ਤੋਂ ਉਤਾਰਨਾ ਬਹੁਤ ਜ਼ਰੂਰੀ ਹੈ। ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ ਨੇ ਪਿਛਲੇ ਸਾਲਾ ਦੀ ਰੀਪੋਟ ਪੇਸ਼ ਕੀਤੀ। ਜਿਸ ਉਤੇ ਹਾਜ਼ਰ ਡੈਲੀਗੇਟਾ ਵੱਲੋਂ ਆਪਣੇ ਸੁਝਾਅ ਦਿੱਤੇ ਗਏ। ਦਿੱਤੇ ਗਏ ਸੁਝਾਵਾਂ ਨੂੰ ਰੀਪੋਟ ਵਿੱਚ ਸ਼ਾਮਲ ਕਰਨ ਉਪਰੰਤ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਅੰਤ ਵਿੱਚ ਅਗਲੇ ਤਿੰਨ ਸਾਲ ਲਈ ਜਥੇਬੰਦੀ ਦੀ 35 ਮੈਂਬਰੀ ਜਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਖ਼ਜ਼ਾਨਚੀ ਗੁਰਮੇਲ ਸਿੰਘ ਰੂਮੀ ਚੁਣੇ ਗਏ। ਇਹਨਾਂ ਤੋਂ ਇਲਾਵਾ ਸੁਰਜੀਤ ਸਿੰਘ ਸੀਲੋ, ਨਿਹਾਲ ਸਿੰਘ ਨੌਅਬਾਦ, ਇੰਦਰਜੀਤ ਸਿੰਘ ਸਹਿਜਾਦ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ ਜੜਤੌਲੀ, ਗੁਰਮੀਤ ਸਿੰਘ ਜੋਧਾਂ, ਸਾਰੇ ਮੀਤ ਪ੍ਰਧਾਨ ਡਾ. ਅਜੀਤ ਰਾਮ ਝਾਡੇ, ਗੁਰਉਪਦੇਸ਼ ਸਿੰਘ ਘੁੰਗਰਾਣਾ, ਸੁਖਵਿੰਦਰ ਸਿੰਘ ਰਤਨਗੜ੍ਹ, ਦਲਬੀਰ ਸਿੰਘ ਪਾਗਲੀਆ ਸਾਰੇ ਸਹਾਇਕ ਸਕੱਤਰ ਅਤੇ ਡਾ. ਪ੍ਰਦੀਪ ਜੋਧਾ ਪ੍ਰੈਸ ਸਕੱਤਰ ਚੁਣੇ ਗਏ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਜਗਤਾਰ ਸਿੰਘ ਚਕੌਹੀ, ਮਹਿੰਦਰ ਸਿੰਘ ਅਚਰਵਾਲ, ਪ੍ਰੌ. ਜੈਪਾਲ ਸਿੰਘ, ਅਮਰਜੀਤ ਮੱਟੂ, ਜਗਦੀਸ਼ ਚੰਦ, ਗੁਰਦੀਪ ਸਿੰਘ ਕਲਸੀ,  ਹਰਪਾਲ ਸਿੰਘ ਪੰਚ ਸ਼ੰਕਰ, ਪੰਚ ਕੁਲਦੀਪ ਸਿੰਘ, ਜਸਵਿੰਦਰ ਸਿੰਘ ਬਿੱਟੂ, ਹਰਮਿੰਦਰ ਸਿੰਘ ਗਿੱਲ, ਨਿਰਮਲ ਸਿੰਘ ਸਾਬਕਾ ਸਰਪੰਚ (ਸਾਰੇ ਪਿੰਡ ਮਿਆਣੀ) ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here