ਜਗਰਾਉਂ, 18 ਜਨਵਰੀ ( ਵਿਕਾਸ ਮਠਾੜੂ, ਮੋਹਿਤ ਜੈਨ )- ਨੌਜਵਾਨ ਦੀ ਇਤਰਾਜ਼ਯੋਗ ਫੋਟੋ ਅਤੇ ਇਤਰਾਜਯੋਗ ਸ਼ਬਦ ਲਿਖ ਕੇ ਪੋਸਟਾਂ ਸੋਸ਼ਲ ਮੀਡੀਆ ’ਤੇ ਵੱਖ-ਵੱਖ ਆਈਡੀ ਤੋਂ ਵਾਇਰਲ ਕਰਨ ਦੇ ਦੋਸ਼ ’ਚ ਥਾਣਾ ਸਦਰ ਜਗਰਾਉਂ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਵਾਸੀ ਪਿੰਡ ਪੋਨਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮੇਰੀ ਇੰਸਟਾਗ੍ਰਾਮ ਆਈਡੀ ਗਗਨਬਾਜਵਾ ਤੇ ਕਿਸੇ ਕੌਰ ਗਗਨ ਆਈਡੀ ਤੋਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੇਰੀ ਇਤਰਾਜ਼ਯੋਗ ਫੋਟੋ ਅਤੇ ਮੇਰੇ ਦੋਸਤ ਦੋਸਤ ਇਕਬਾਲ ਸਿੰਘ ਵਾਸੀ ਪਿੰਡ ਪੋਨਾ ਦੀ ਇੰਸਟਾਗ੍ਰਾਮ ਆਈਡੀ ਇਕਬਾਲਜਾਵੰਧਾ ’ਤੇ ਵੀ ਵੱਲੋਂ ਪ੍ਰੀਤ ਕੌਰ ਅਤੇ ਕੌਰਸੇਖੋਂ ਦੇ ਨਾਂ ਦੀਆਂ ਆਈਡੀਜ਼ ਤੋਂ ਮੇਰੇ ਪ੍ਰਤੀ ਅਪਸ਼ਬਦ ਲਿਖ ਕੇ ਪੋਸਟ ਵਾਇਰਲ ਕੀਤੀ ਗਈ। ਯਾਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 294 ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।