ਕਿਸਾਨ ਜਥੇਬੰਦੀਆਂ ਵਲੋਂ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ
ਬਰਨਾਲਾ 29 ਮਈ (ਜਗਸੀਰ ਸਿੰਘ ਸਹਿਜੜਾ)ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ ਦੀ ਅਗਵਾਈ ‘ਚ ਡੀਸੀ ਦਫਤਰ ਬਰਨਾਲਾ ਵਿਖੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਨੇ ਕਿਹਾ ਕਿ ਪਿੰਡ ਛੀਨੀਵਾਲ ਦੇ ਕਿਸਾਨਾਂ ਵਲੋਂ ਆਪਣੀ ਜ਼ਮੀਨ ਨੂੰ ਪੱਧਰਾ ਕਰਨ ਲਈ ਜ਼ਮੀਨ ‘ਚੋਂ ਡੇਰਾਂ ਚੁੱਕਿਆ ਜਾ ਰਿਹਾ ਸੀ। ਪਰ ਕਿਸਾਨਾਂ ਦੇ ਜ਼ਮੀਨ ਪੱਧਰੇ ਕਰਨ ਦੇ ਮੁੱਦੇ ਨੂੰ ਮਾਈਨਿੰਗ ਦਾ ਮੁੱਦਾ ਬਣਾ ਕੇ ਸਰਕਾਰ ਨੇ ਨੋਟਿਸ ਭੇਜੇ ਹਨ। ਜਿਸ ‘ਚ ਸਵਾ ਦੋ ਲੱਖ ਤੋਂ ਵੱਧ ਦੇ ਜੁਰਮਾਨੇ ਕਿਸਾਨਾਂ ਉੱਪਰ ਲਗਾਏ ਗਏ ਹਨ, ਜੋ ਕਿ ਸਰਾਸਰ ਗਲਤ ਹਨ। ਕਿਉਂਕਿ ਕਿਸਾਨਾਂ ਵਲੋਂ ਜ਼ਮੀਨ ਪੱਧਰ ਕਰਕੇ ਉਪਜਾਊ ਬਣਾ ਕੇ ਦੇਸ਼ ਦੇ ਅੰਨ ਭੰਡਾਰਨ ‘ਚ ਵੱਡਾ ਹਿੱਸਾ ਪਾਇਆ ਜਾ ਰਿਹਾ ਹੈ। ਆਗੂਆਂ ਕਿਹਾ ਕਿ ਕਿਸਾਨਾਂ ਨੂੰ ਜ਼ਮੀਨ ਪੱਧਰੀ ਕਰਨ ਤੇ ਉਪਜਾਊ ਬਣਾਉਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਪਰ ਮਾਈਨਿੰਗ ਵਿਭਾਗ ਵਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਇਸ ਸਮੱਸਿਆ ਦਾ ਹੱਲ ਨਹੀਂ ਹੁੰਦਾ, ਉਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਰਣਧੀਰ ਸਿੰਘ ਰਹਿਲ ਸੇਖਾ, ਸੰਪੂਰਨ ਸਿੰਘ ਚੂੰਘਾਂ, ਮਹਿੰਦਰ ਸਿੰਘ ਬੜੈਚ, ਗਗਨਦੀਪ ਸਿੰਘ ਬਾਜਵਾ ਸਹਿਜੜਾ, ਜਰਨੈਲ ਸਿੰਘ ਸਹੋਰ ਗੁਰਜੀਤ ਸਿੰਘ, ਬਲਾਕ ਪ੍ਰਧਾਨ ਗੁਰਧਿਆਨ ਸਿੰਘ, ਜਰਨਲ ਸਕੱਤਰ ਪਰਮਜੀਤ ਸਿੰਘ ਪੰਮਾ ਢੀਂਡਸਾ ਮਹਿਲ ਕਲਾਂ,ਜਸਵੀਰ ਸਿੰਘ, ਜਸਵੀਰ ਸਿੰਘ ਸੁਖਪੁਰਾ, ਭੁਪਿੰਦਰ ਸਿੰਘ ਰਾਏਸਰ, ਨਿਰਭੈ ਸਿੰਘ, ਗੁਰਸੇਵਕ ਸਿੰਘ, ਹਰਦੀਪ ਸਿੰਘ, ਊਧਮ ਸਿੰਘ, ਮੱਘਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਬਾਜਵਾ ਆਦਿ ਵੀ ਹਾਜ਼ਰ ਸਨ।