ਫਾਇਰ ਬ੍ਰਿਗੇਡ ਦੀਆਂ ਕਰੀਬ 4 ਗੱਡੀਆਂ ਨੇ ਪਾਇਆ ਅੱਗ ਤੇ ਕਾਬੂ। ਅੱਗ ਵਿੱਚ ਫਰਨੀਚਰ ਅਤੇ ਕੰਪਿਊਟਰ ਹੋਏ ਸੜ ਕੇ ਸੁਆਹ
ਮਾਛੀਵਾੜਾ(ਭੰਗੂ) ਮਾਛੀਵਾੜਾ ਸਾਹਿਬ ਦੇ ਵਿੱਚ ਦੇਰ ਰਾਤ 11 ਵਜ਼ੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ ਨੂੰ ਅੱਗ ਲੱਗ ਗਈ ਮੌਕੇ ਤੇ ਰਾਹਗੀਰਾਂ ਵੱਲੋ ਨਾਲ ਲਗਦੇ ਥਾਣਾ ਮਾਛੀਵਾੜਾ ਸਾਹਿਬ ਵਿੱਖੇ ਦੱਸਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਅਤੇ ਬੈਂਕ ਕਰਮੀ ਨੂੰ ਸੂਚਿਤ ਕੀਤਾ ਗਿਆ ਪਰੰਤੂ ਅੱਗ ਤੇਜ ਹੋਣ ਕਾਰਨ ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਲੱਗ ਗਈ। ਜਦ ਅੱਗ ਤੇ ਕਾਬੂ ਪਾਇਆ ਤਾਂ ਬੈਂਕ ਅੰਦਰ ਫਰਨੀਚਰ ਅਤੇ ਕੰਪਿਊਟਰ ਸਾਰੇ ਸੜ ਕੇ ਸੁਆਹ ਹੋ ਗਏ ਇਸ ਅੱਗ ਤੇ ਕਾਬੂ ਜੱਦ ਤੱਕ ਪਾਇਆ ਤਾਂ 80% ਬੈਂਕ ਅੰਦਰ ਦਾ ਸਮਾਨ ਅੱਗ ਦੀ ਲਪੇਟ ਵਿੱਚ ਆ ਗਿਆ ਪਰੰਤੂ ਬੈਂਕ ਵਿੱਚ ਪਿਆ ਕੈਸ਼ ਬਚਾ ਲਿਆ ਗਿਆ।