Home crime ਕੁਝ ਦਿਨ ਪਹਿਲਾਂ ਖਰੀਦੀ ਕਾਰ,ਘਰ ਦੇ ਬਾਹਰ ਖੜ੍ਹੀ ਦੇ ਚਾਰੋਂ ਟਾਇਰ ਚੋਰੀ

ਕੁਝ ਦਿਨ ਪਹਿਲਾਂ ਖਰੀਦੀ ਕਾਰ,ਘਰ ਦੇ ਬਾਹਰ ਖੜ੍ਹੀ ਦੇ ਚਾਰੋਂ ਟਾਇਰ ਚੋਰੀ

75
0


ਲੁਧਿਆਣਾ (ਭਗਵਾਨ ਭੰਗੂ-ਲਿਕੇਸ ਸ਼ਰਮਾ) : ਥਾਣਾ ਦੁੱਗਰੀ ਦੇ ਇਲਾਕੇ ਦੁੱਗਰੀ ਫੇਜ਼-3 ‘ਚ ਸਥਿਤ ਜੇ. ਜੇ. ਇਨਕਲੇਵ ਵਿਖੇ ਘਰ ਦੇ ਬਾਹਰ ਖੜ੍ਹੀ 22 ਦਿਨ ਪਹਿਲਾਂ ਖਰੀਦੀ ਟਾਟਾ ਪੰਚ ਕਾਰ ਦੇ ਚਾਰੋਂ ਟਾਇਰ ਸਫੈਦ ਰੰਗ ਦੀ ਬਿਨਾਂ ਨੰਬਰ ਪਲੇਟ ਸਵਿਫਟ ਕਾਰ ‘ਚ ਆਏ 2 ਚੋਰ ਚੋਰੀ ਕਰ ਕੇ ਲੈ ਗਏ। ਚੋਰੀ ਦੀ ਹਰਕਤ ਨੇੜੇ ਲੱਗੇ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਪੁਲਸ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ।ਜਾਣਕਾਰੀ ਦਿੰਦਿਆਂ ਫਾਈਨਾਂਸ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਰੋਜ਼ਾਨਾ ਵਾਂਗ ਸ਼ੁੱਕਰਵਾਰ ਰਾਤ ਲਗਭਗ 10 ਵਜੇ ਘਰ ਦੇ ਬਾਹਰ ਆਪਣੀ ਕਾਰ ਖੜ੍ਹੀ ਕੀਤੀ ਸੀ। ਸਵੇਰ ਉੱਠ ਕੇ ਜਦੋਂ ਬਾਹਰ ਆਏ ਤਾਂ ਕਾਰ ਦੇ ਚਾਰੋਂ ਟਾਇਰ ਗਾਇਬ ਦੇਖ ਕੇ ਦੰਗ ਰਹਿ ਗਏ। ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਰਾਤ ਲਗਭਗ 2.30 ਵਜੇ ਸਵਿਫਟ ਡਿਜ਼ਾਇਰ ਕਾਰ ‘ਚ 2 ਚੋਰ ਆਉਂਦੇ ਹਨ, ਜੋ ਪਹਿਲਾਂ ਕਾਰ ਦੇ ਚਾਰੋਂ ਟਾਇਰਾਂ ਦੇ ਪੇਚ ਖੋਲ੍ਹ ਕੇ ਕੁਝ ਦੂਰ ਜਾ ਕੇ ਕਾਰ ਵਿਚ ਬੈਠ ਜਾਂਦੇ ਹਨ, ਫਿਰ ਕੁਝ ਸਮੇਂ ਬਾਅਦ ਵਾਪਸ ਆ ਕੇ ਟਾਇਰ ਖੋਲ੍ਹ ਕੇ ਲੈ ਜਾਂਦੇ ਹਨ।ਚੋਰਾਂ ਵੱਲੋਂ ਇਕੱਠੇ 3 ਕਾਰਾਂ ਦੇ ਟਾਇਰ ਚੋਰੀ ਕੀਤੇ ਗਏ ਹਨ। ਚੋਰਾਂ ਵੱਲੋਂ ਕੋਲ ਹੀ ਸਥਿਤ ਐੱਮ. ਆਈ. ਜੀ. ਫਲੈਟ ਵਿਚ ਰਹਿਣ ਵਾਲੇ ਬੈਂਕ ਮੈਨੇਜਰ ਦੀ ਕਾਰ ਦੇ ਵੀ ਟਾਇਰ ਚੋਰੀ ਕਰ ਲਏ ਗਏ। ਬੈਂਕ ਮੈਨੇਜਰ ਗਜਾਨੰਦ ਨੌਕਰੀ ਦੌਰਾਨ ਜੈਪੁਰ ਰਹਿ ਰਿਹਾ ਹੈ, ਪਰਿਵਾਰ ‘ਚ ਕਿਸੇ ਹੋਰ ਵਿਅਕਤੀ ਨੂੰ ਕਾਰ ਨਾ ਚਲਾਉਣੀ ਆਉਣ ਕਾਰਨ ਕਾਫੀ ਸਮੇਂ ਤੋਂ ਬਾਹਰ ਖੜ੍ਹੀ ਸੀ। ਚੋਰ ਉਨ੍ਹਾਂ ਦੇ ਵੀ ਚਾਰੋਂ ਟਾਇਰ ਚੋਰੀ ਕਰ ਕੇ ਲੈ ਗਏ।

LEAVE A REPLY

Please enter your comment!
Please enter your name here