ਜਗਰਾਓਂ, 25 ਜੁਲਾਈ ( ਜਗਰੂਪ ਸੋਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਲੁਧਿਆਣਾ ਦਾ ਵਫ਼ਦ ਮੈਡਮ ਐਸਡੀਐਮ ਜਗਰਾਓਂ ਨੂੰ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਜਿਲ੍ਹਾ ਸਕੱਤਰ ਬਚਿੱਤਰ ਸਿੰਘ ਜਨੇਤਪੁਰਾ ਅਤੇ ਜਿਲ੍ਹਾ ਪ੍ਰੈਸ ਸਕੱਤਰ ਹਰਬਖਸੀਸ ਸਿੰਘ ਰਾਏ ਦੀ ਅਗਵਾਈ ਵਿੱਚ ਮਿਲਿਆ। ਲਗਭਗ ਇਕ ਮਹੀਨਾ ਪਹਿਲਾਂ ਏ ਪੀ ਐਸਡੀਐਮ ਤੱਪੜ ਹਰਨੀਆਂ ਫੈਕਟਰੀ ਦੇ ਪ੍ਰਦੂਸ਼ਿਤ ਪਾਣੀ ਕਾਰਨ ਇਲਾਕੇ ਦੇ ਲੋਕਾਂ ਡਰ ਦਾ ਮਾਹੌਲ ਬਣਿਆ ਹੋਇਆ ਸੀ। ਇਲਾਕੇ ਦੇ ਲੋਕਾਂ ਨੇ ਅਰਜਨ ਸਿੰਘ ਖੇਲਾ ਸ਼ੇਰਪੁਰ ਕਲਾਂ ਨੂੰ ਪ੍ਰਧਾਨ ਚੁਣ ਕੇ ਏਡੀਸੀ ਜਗਰਾਓਂ ਨੂੰ ਮਿਲ ਕੇ ਧੁੰਦਲੇ ਪਾਣੀ ਦੀ ਸਕਾਇਤ ਕੀਤੀ ਗਈ ਸੀ। ਏ ਡੀ ਸੀ ਜਗਰਾਓਂ ਨੇ ਹਮਦਰਦੀ ਨਾਲ ਵਿਚਾਰ ਕੇ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਸੀ। ਮਾਣਯੋਗ ਐਸਡੀਐਮ ਜਗਰਾਓਂ ਨੂੰ ਚੇਅਰਮੈਨ, ਤਹਿਸੀਲਦਾਰ ਐਕਸੀਅਨ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਲੱਖੋਵਾਲ ਦੇ ਆਗੂਆਂ ਸਮੇਤ ਏ ਪੀ ਰਿਫਾਇਨਰੀ ਅੰਦਰ ਜਾ ਕੇ ਪੜਤਾਲ ਕੀਤੀ ਅਤੇ ਕੁਝ ਸੈਂਪਲ ਭਰੇ ਅਤੇ ਲੈਬੋਟਰੀ ਨੂੰ ਟੈਸਟ ਕਰਨ ਲਈ ਭੇਜੇ ਸਨ। ਹੜਾਂ ਕਾਰਨ ਅਧਿਕਾਰੀਆਂ ਦੀਆਂ ਡਿਊਟੀਆਂ ਹੜਪੀੜਤਾ ਦੀ ਸਹਾਇਤਾ ਲਈ ਲੱਗੀਆਂ ਹੋਣ ਕਾਰਨ ਸੰਘਰਸ਼ ਕੁਝ ਦਿਨਾਂ ਤਕ ਅੱਗੇ ਪਾ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਲੁਧਿਆਣਾ ਦੇ ਵਫਦ ਨੂੰ ਐਸਡੀਐਮ ਜਗਰਾਓਂ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਟੈਸਟ ਰੀਪੋਰਟ ਨਹੀਂ ਆਈ।ਜਦ ਕਿ ਏਡੀਸੀ ਜਗਰਾਓਂ ਨੇ ਤਿੰਨ ਦਿਨ ਚ ਰੀਪੋਰਟ ਵਾਪਸ ਮੰਗੀ ਸੀ । ਜੇ ਐਸਡੀਐਮ ਜਗਰਾਓਂ ਨੇ ਇੱਕ ਹਫ਼ਤੇ ਵਿੱਚ ਬਾਕੀ ਸੈਂਪਲ ਲੈ ਕੇ ਰੀਪੋਰਟ ਨਾਂ ਦਿੱਤੀ ਤਾਂ ਐਸਡੀਐਮ ਦਫ਼ਤਰ ਜਗਰਾਓਂ ਦਾ ਅਣਮਿਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਅਰਜਨ ਸਿੰਘ ਖੇਲਾ ਸ਼ੇਰਪੁਰ ਕਲਾਂ ਪ੍ਰਧਾਨ ਸਾਧੂ ਸਿੰਘ ਚਕ ਭਾਈਕਾ ਬਲੌਰ ਸਿੰਘ ਸ਼ੇਰਪੁਰ ਖੁਰਦ ਕੁਲਵਿੰਦਰ ਸਿੰਘ ਜੌਹਲ ਕਰਨੈਲ ਸਿੰਘ ਹੇਰਾਂ ਹਾਜ਼ਰ ਸਨ।