ਚਰਚਿਤ ਕੋਠੀ ਤੇ ਕਬਜਾ ਵਿਵਾਦ ਤੋਂ ਬਾਅਦ ਹੁਣ ਦੁਕਾਨ ਤੇ ਕਬਜੇ ਦਾ ਮਾਮਲਾ ਗਰਮਾਇਆ
ਜਗਰਾਓਂ, 4 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਓਂ ਵਿਚ ਐਨਆਰਆਈ ਪਰਿਵਾਰ ਦੀ ਕੋਠੀ ਤੇ ਕਬਜ਼ੇ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਹੁਣ ਇਕ ਕੌਂਸਲਰ ਦੀ ਦੁਕਾਨ ਤੇ ਵੀ ਤਾਲੇ ਤੋੜ ਕੇ ਕਬਜ਼ਾ ਹੋ ਗਿਆ ਹੈ। ਜੋ ਕਿ ਸ਼ਹਿਰ ਵਿਚ ਖੂਬ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਜਿਸਦੇ ਸੰਬੰਧ ਵਿਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਬਿੰਦਰ ਸਿੰਘ ਸਿੱਧੂ ਦੀ ਅਗੁਵਾਈ ਹੇਠ ਵਕੀਲਾਂ ਦਾ ਇਕ ਵਫਦ ਐਸ ਐਸ ਪੀ ਨਵਨੀਤ ਸਿੰਘ ਬੈਂਸ ਨੂੰ ਮਿਲਿਆ। ਜਿਸ ਵਿਚ ਪੀੜਿਤ ਕੌਂਸਲਰ ਦਰਸ਼ਨਾ ਰਾਣੀ ਧੀਰ ਦੇ ਸਪੁੱਤਰ ਐਡਵੋਕੇਟ ਅੰਕੁਸ਼ ਧੀਰ ਤੋਂ ਇਲਾਵਾ ਸੰਦੀਪ ਗੁਪਤਾ, ਪੰਕਜ ਢੰਡ, ਵਿਕਰਮ ਬੇਰੀ, ਪ੍ਰਹਲਾਦ ਸਿੰਘ, ਅਵਤਾਰ ਸਿੰਘ, ਪਰਮਿੰਦਰਪਾਲ ਸਿੰਘ ਅਤੇ ਅਮਰਜੋਤ ਸਿੰਘ ਤੂਰ ਅਤੇ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਸ਼ਾਮਿਲ ਸਨ। ਐਸ ਐਸ ਪੀ ਨੂੰ ਦਿਤੇ ਮੰਗ ਪੱਤਰ ਵਿਚ ਉਨ੍ਹਾਂ ਕਿਹਾ ਕਿ ਸੁਖਦੀਪ ਸਿੰਘ ਉਰਫ ਸੁੱਖ ਨਿਵਾਸੀ ਸ਼ੇਰਪੁਰ ਕਲਾਂ, ਸਨੀ ਅਤੇ ਘੁੱਦਾ ਦੋਨੋਂ ਵਾਸੀਆਨ ਲੰਡ ਫਾਟਕ, ਨੇੜੇ ਨਵੀਂ ਦਾਣਾ ਮੰਡੀ, ਜਗਰਾਉਂ ਅਤੇ ਟੋਨੀ ਵਾਸੀ ਕੋਠੇ ਫਤਿਹਦੀਨ ਅਤੇ ਉਸਦੇ ਨਾਲ ਆਏ 7/8 ਅਣਪਛਾਤੇ ਸਾਥੀਆਂ ਵੱਲੋਂ ਐਡਵੋਕੇਟ ਅੰਕੁਸ਼ ਧੀਰ ਦੀ ਮਾਤਾ ਦਰਸ਼ਨਾ ਰਾਣੀ ਧੀਰ ਦੇ ਨਾਮ ਦੀ ਮਾਲਕੀ ਵਾਲੀ ਦੁਕਾਨ ਦੇ ਤਾਲੇ ਭੰਨ ਦੁਕਾਨ ਵਿੱਚ ਪਈ ਨਗਦੀ ਚੋਰੀ ਕਰਨ ਅਤੇ ਦੁਕਾਨ ਵਿਚ ਪਿਆ ਸਮਾਨ ਖੁਰਦ ਬੁਰਦ ਦਿਤਾ ਅਤੇ ਦੁਕਾਨ ਉਪਰ ਲੱਗਿਆ ਵਕੀਲ ਦਾ ਬੋਰਡ ਪਾੜ ਕੇ ਦੁਕਾਨ ਤੇ ਉਨ੍ਹਾਂ ਵਲੋਂ ਲਗਾਏ ਹੋਏ ਤਾਲੇ ਭੰਨਕੇ ਆਪਣੇ ਤਾਲੇ ਲਗਾ ਲਏ। ਇਹ ਦੁਕਾਨ ਜੋ ਕਿ ਪਹਿਲਾ ਬਿਨੈਕਾਰ ਦੇ ਪਿਤਾ ਨੇ ਸੁੱਖ ਸ਼ੇਰਪੁਰਾ ਨੂੰ ਬਿਨਾਂ ਕਿਰਾਏ ਤੇ ਕੰਮਕਾਰ ਕਰਨ ਲਈ ਦਿੱਤੀ ਸੀ। ਪਰ ਬਿਨੈਕਾਰ ਦੇ ਪਿਤਾ ਦੀ ਸਾਲ 2017 ਵਿੱਚ ਮੌਤ ਹੋ ਜਾਣ ਤੋਂ ਬਾਅਦ ਸੁੱਖ ਸ਼ੇਰਪੁਰਾ ਨੇ ਦੁਕਾਨ ਉਪਰ ਬਿਨਾਂ ਕਿਸੇ ਗੱਲ ਤੋਂ ਮਾਲਕੀ ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਅਤੇ ਜਦ ਉਨ੍ਹਾਂ ਸੁੱਖਦੀਪ ਸਿੰਘ ਨੂੰ ਕਿਹਾ ਕਿ ਜਾਂ ਤਾਂ ਸਾਡੀ ਦੁਕਾਨ ਖਾਲੀ ਕਰਦੇ ਜਾਂ ਫਿਰ ਸਾਨੂੰ ਕਿਰਾਇਆ ਦੇਣਾ ਸ਼ੁਰੂ ਕਰ ਦੇ ਤਾਂ ਉਕਤ ਸੁਖਦੀਪ ਸਿੰਘ ਨੇ ਦੁਕਾਨ ਦੀਆਂ ਚਾਬੀਆਂ ਉਨ੍ਹਾਂ ਨੂੰ ਦੇ ਦਿੱਤੀਆਂ। ਜਿਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਨੇ ਲੇਬਰ ਟੋਲੀ ਦੇ ਪ੍ਰਧਾਨ ਨੂੰ ਉਕਤ ਦੁਕਾਨ ਕੰਮਕਾਰ ਕਰਨ ਲਈ ਦੇ ਦਿੱਤੀ ਕਿਉਂਕਿ ਉਕਤ ਸੁਖਦੀਪ ਸਿੰਘ ਵਾਰ – ਵਾਰ ਦੁਕਾਨ ਤੇ ਕਬਜਾ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਸਤੋਂ ਪਹਿਲਾਂ ਵੀ ਸੁਖਦੀਪ ਸਿੰਘ ਵਗੈਰਾ ਨੇ ਦੁਕਾਨ ਵਿਚ ਬੈਠੇ ਲੇਬਰ ਵਾਲੇ ਬੰਦਿਆਂ ਨੂੰ ਬਾਹਰ ਕੱਢਕੇ ਆਪਣਾ ਜਿੰਦਰਾ ਲਗਾ ਲਿਆ ਸੀ। ਜਿਸ ਸਬੰਧੀ ਦਰਖਾਸਤ ਥਾਣਾ ਸਿਟੀ ਜਗਰਾਉਂ ਵਿਖੇ ਦਿੱਤੀ ਸੀ। ਜਿਸ ਵਿੱਚ ਮਿਤੀ 21.03.2023 ਨੂੰ ਸੁਖਦੀਪ ਸਿੰਘ ਨੇ ਉਨ੍ਹਾਂ ਨਾਲ ਰਾਜੀਨਾਮਾ ਥਾਣਾ ਸਿਟੀ ਜਗਰਾਉਂ ਵਿਖੇ ਕੀਤਾ ਸੀ। ਉਸ ਰਾਜੀਨਾਮਾ ਰਾਹੀ ਬਿਨੇਕਾਰ ਆਪਣੀ ਦੁਕਾਨ ਉੱਪਰ ਕਾਬਜ ਹੋ ਗਿਆ। ਜਿਸ ਤੋਂ ਬਾਅਦ ਅੰਕੁਸ਼ ਧੀਰ ਨੇ ਦੁਕਾਨ ਉਪਰ ਆਪਣਾ ਵਰਾਲਕ ਦਾ ਬੋਰਡ ਲਗਵਾ ਲਿਆ ਅਤੇ ਦੁਕਾਨ ਨੂੰ ਆਪਣੇ ਦਫਤਰ ਵਜੋਂ ਲਗਾਤਾਰ ਵਰਤਦਾ ਆ ਰਿਹਾ ਸੀ। ਹੁਣ 1 ਅਗਸਤ ਨੂੰ ਉਪਰੋਕਤ ਸਾਰੇ ਵਿਅਕਤੀਆਂ ਨੇ ਉਨ੍ਹਾਂ ਦੀ ਗੈਰਹਾਜਰੀ ਵਿੱਚ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਆਪਸ ਵਿੱਚ ਹਮ-ਮਸ਼ਵਰਾ ਹੋ ਕੇ ਉਕਤ ਦੁਕਾਨ ਨੂੰ ਲੱਗੇ ਤਾਲੇ ਤੋੜ ਦਿੱਤੇ ਅਤੇ ਟੇਬਲ ਵਿੱਚ ਪਿਆ 25 ਹਜਾਰ ਰੁਪਏ ਨਗਦ ਅਤੇ ਹੋਰ ਫਾਈਲਾਂ ਚੋਰੀ ਕਰ ਲਈਆਂ ਅਤੇ ਉੱਥੇ ਪਿਆ ਮੇਜ ਕੁਰਸੀਆਂ ਅਤੇ ਹੋਰ ਸਮਾਨ ਸਮੇਤ ਅਲਮਾਰੀ ਖੁਰਦ ਬੁਰਦ ਕਰ ਦਿੱਤੇ ਅਤੇ ਦੁਕਾਨ ਉਪਰ ਲੱਗਾ ਉਨ੍ਹਾਂ ਦੇ ਨਾਮ ਵਾਲਾ ਵਕੀਲ ਦਾ ਬੋਰਡ ਵੀ ਪਾੜ ਦਿੱਤਾ ਅਤੇ ਉਸਦੀ ਜਗ੍ਹਾ ਆਪਣੇ ਨਾਮ ਦਾ ਨਵਾਂ ਬੋਰਡ ਲਗਾ ਦਿੱਤਾ।
ਧੱਕੇਸ਼ਾਹੀ ਨਹੀਂ ਬਰਦਾਸ਼ਤ-
ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਕ ਚੁਣੀ ਹੋਈ ਕੌਂਸਲਰ ਦਰਸ਼ਨਾ ਰਾਣੀ ਧੀਰ ਦੀ ਮਾਲਕੀ ਵਾਲੀ ਦੁਕਾਨ ਤੇ ਤਬਜ਼ਾ ਹੋਣਾ ਬਹੁਤ ਮੰਦਭਾਗੀ ਗੱਲ ਹੈ। ਜੇਕਰ ਸ਼ਹਿਰ ਦੇ ਮੋਹਤਬਰ ਵਿਅਕਤੀ ਹੀ ਸੁਰਖਿਅਤ ਮਹਿਸਬੂਸ ਨਹੀਂ ਕਰਨਗੇ ਤਾਂ ਆਮ ਪਬਲਿਕ ਕਿਸ ਤਰ੍ਹਾਂ ਸੁਰਖਿਅਤ ਬੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਪਿੱਛੇ ਵੀ ਰਾਜਨੀਤਿਕ ਦਖਲਅੰਦਾਜੀ ਹੈ। ਉਸਤੋਂ ਬਗੈਰ ਇਹ ਕੰਮ ਸੰਭਵ ਨਹੀਂ ਹੋ ਸਕਦਾ। ਪ੍ਰਧਾਨ ਰਾਣਾ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਹੋਵੇਗਾ। ਉਹ ਪੂਰੀ ਤਰ੍ਹਾਂ ਨਾਲ ਕੌਂਸਲਰ ਦਰਸ਼ਨਾ ਰਾਣੀ ਧੀਰ ਅਤੇ ਐਡਵੋਕੇਟ ਅੰਕੁਸ਼ ਧੀਰ ਨਾਲ ਖੜ੍ਹੇ ਹਨ। ਇਨਸਾਫ ਲਈ ਜੋ ਵੀ ਕਰਨਾ ਪਿਆ ਉਹ ਕਰਨਗੇ।
ਨਜਾਇਜ਼ ਕਬਜਾ ਮੰਦਭਾਦਾ-
ਸੀਨੀਅਰ ਆਪ ਨੇਤਾ ਪ੍ਰੀਤਮ ਸਿੰਘ ਅਖਾੜਾ ਨੇ ਵੀ ਇਸ ਤਰ੍ਹਾਂ ਦੀ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕੌਂਸਲਰ ਦਰਸ਼ਨਾ ਰਾਣੀ ਧੀਰ ਦੀ ਦੁਕਾਨ ਉੱੁਪਰ ਹੋਏ ਕਬਜ਼ੇ ਦੀ ਕਾਰਵਾਈ ਨੂੰ ਗਲਤ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਜੇਕਰ ਚੁਣੇ ਹੋਏ ਮੁਮਾਇੰਦੇ ਵੀ ਸੁਰਖਿਅਤ ਨਹੀਂ ਹਨ ਤਾਂ ਆਮ ਆਦਮੀ ਨਿਰਾਸ਼ਾ ਹੋਵੇਗਾ। ਇਸ ਲਈ ਪੁਲਿਸ ਪ੍ਰਸਾਸ਼ਨਮ ਨੂੰ ਇਸ ਮਾਮਲੇ ਵਿਚ ਤੁਰੰਤ ਸਖਤ ਕਾਰਵਾਈ ਕਰਦੇ ਹੋਏ ਨਿਰਪੱਖ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਆਮ ਪਬਲਿਕ ਦਾ ਭਰੋਸਾ ਪੁਲਿਸ ਪ੍ਰਸਾਸ਼ਨ ਤੇ ਬਰਕਰਾਰ ਰਹੇ।
ਦੋਸ਼ ਨਿਰਾਧਾਰ-
ਇਸ ਸੰਬੰਧ ਵਿਚ ਸੁਖਦੀਪ ਸਿੰਘ ਉਰਫ ਸੁੱਖ ਨਿਵਾਸੀ ਸ਼ੇਰਪੁਰ ਕਲਾਂ ਨੇ ਉਸਦੇ ਅਤੇ ਉਸਦੇ ਸਾਥੀਆਂ ਖਿਲਾਫ ਦੁਕਾਨ ਤੇ ਨਜਾਇਜ਼ ਕਬਜਾ ਕਰਨ, ਦੁਕਾਨ ਵਿਚੋਂ ਨਗਦੀ ਚੋਰੀ ਕਰਨ ਅਤੇ ਸਮਾਨ ਖੁਰਦ ਬੁਰਦ ਕਰਨ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਿਆ।