ਜਗਰਾਓਂ, 16 ਦਸੰਬਰ ( ਬੌਬੀ ਸਹਿਜਲ, ਮੋਹਿਤ ਜੈਨ )-ਨਾਬਾਲਗ ਲੜਕੀ ਨੂੰ ਗੱਡੀ ’ਚ ਬਿਠਾ ਕੇ ਅਗਵਾ ਕਰਕੇ ਲੈ ਜਾਣ ਦੇ ਦੋਸ਼ ’ਚ ਪਿਓ-ਪੁੱਤ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਚੌਕੀ ਗਾਲਿਬ ਕਲਾ ਦੇ ਇੰਚਾਰਜ ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਇੱਕ ਨਿੱਜੀ ਸ਼ੈਲਰ ਵਿੱਚ ਫੋਰਮੈਨ ਵਜੋਂ ਕੰਮ ਕਰਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਗਿਆ ਹੋਇਆ ਸੀ ਅਤੇ ਉਸ ਦੀ ਪਤਨੀ ਅਤੇ ਮਾਤਾ ਜਗਰਾਉਂ ਕਿਸੇ ਕੰਮ ਲਈ ਆਏ ਹੋਏ ਸਨ। ਮੇਰੀ 12 ਸਾਲ ਦੀ ਧੀ ਘਰ ਵਿੱਚ ਇਕੱਲੀ ਸੀ। ਸ਼ਾਮ ਨੂੰ ਜਦੋਂ ਅਸੀਂ ਘਰ ਵਾਪਸ ਆਏ ਤਾਂ ਮੇਰੀ ਪਤਨੀ ਪ੍ਰਵੀਨ ਕੌਰ ਨੇ ਦੱਸਿਆ ਕਿ ਲੜਕੀ ਮਿਲ ਨਹੀਂ ਰਹੀ। ਇਸ ਲਈ ਅਸੀਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਤਾ ਲੱਗਾ ਕਿ ਇੰਦਰਜੀਤ ਸਿੰਘ ਅਤੇ ਉਸ ਦਾ ਲੜਕਾ ਰਾਜਦੀਪ ਸਿੰਘ ਵਾਸੀ ਪਿੰਡ ਨੱਥੂਵਾਲਾ, ਜਦੀਦ ਥਾਣਾ ਅਜੀਤਵਾਲ ਜ਼ਿਲ੍ਹਾ ਮੋਗਾ ਸਾਡੀ ਲੜਕੀ ਨੂੰ ਅਗਵਾ ਕਰਕੇ ਆਲਟੋ ਕਾਰ ਵਿੱਚ ਬਿਠਾ ਕੇ ਲੈ ਗਏ ਹਨ। ਜਿਸ ’ਤੇ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਇੰਦਰਜੀਤ ਅਤੇ ਉਸਦੇ ਲੜਕੇ ਰਾਜਦੀਪ ਸਿੰਘ ਖਿਲਾਫ ਲੜਕੀ ਨੂੰ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਦਰਜ ਕੀਤਾ ਗਿਆ।