Home crime ਕੈਨੇਡਾ ਤੋਂ ਆਈ ਲੜਕੀ ਦੀ ਕੁੱਟਮਾਰ ਕਰਨ ਤੇ ਪਤੀ ਸਮੇਤ ਸਹੁਰਿਆਂ ਪਰਿਵਾਰ...

ਕੈਨੇਡਾ ਤੋਂ ਆਈ ਲੜਕੀ ਦੀ ਕੁੱਟਮਾਰ ਕਰਨ ਤੇ ਪਤੀ ਸਮੇਤ ਸਹੁਰਿਆਂ ਪਰਿਵਾਰ ਖਿਲਾਫ ਮੁਕਦਮਾ

58
0


ਸੁਧਾਰ, 12 ਜਨਵਰੀ ( ਬੌਬੀ ਸਹਿਜਲ )-ਕੈਨੇਡਾ ਤੋਂ ਲੋਹੜੀ ’ਤੇ ਪਤੀ ਅਤੇ ਬੱਚੇ ਸਮੇਤ ਆਈ ਲੜਕੀ ਨਾਲ ਦਾਜ ਦੀ ਮੰਗ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ’ਚ ਪਤੀ ਅਤੇ ਸਹੁਰੇ ਪਰਿਵਾਰ ਖਿਲਾਫ ਥਾਣਆ ਸੁਧਾਰ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।  ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਮੋਹਨਦੀਪ ਕੌਰ ਵਾਸੀ ਪਿੰਡ ਲੋਹਗੜ੍ਹ ਥਾਣਾ ਜੋਧਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਅਤੇ ਉਸ ਦਾ ਪਤੀ ਕੈਨੇਡਾ ਵਿੱਚ ਪੀ.ਆਰ ਹਨ। ਉਨ੍ਹਾਂ ਦੀ ਸ਼ਾਦੀ ਸਾਲ 2017 ’ਚ ਹੋਈ ਸੀ। ਜਿਸਤੋਂ ਉਨ੍ਹਾਂ ਦੇ ਇਕ 2 ਸਾਲ ਦਾ ਲੜਕਾ ਗੁਰਜੱਸ ਸਿੰਘ ਹੈ।  ਉਹ ਕਰੀਬ 5 ਸਾਲਾਂ ਤੋਂ ਕੈਨੇਡਾ ਵਿਚ ਰਹਿ ਰਹੀ ਹੈ ਅਤੇ ਹੁਣ ਉਸ ਦਾ ਪਤੀ ਵੀ ਉਸ ਨਾਲ ਰਹਿੰਦਾ ਹੈ। ਉਸ ਨੂੰ ਕੈਨੇਡਾ ਤੋਂ ਉਸ ਦੀ ਸੱਸ ਗਰਪ੍ਰੀਤ ਕੌਰ, ਸਹੁਰਾ ਲਖਵੀਰ ਸਿੰਘ ਅਤੇ ਚਾਚਾ ਸਹੁਰਾ ਦਲਵੀਰ ਸਿੰਘ ਨੇ ਲੋਹੜੀ ਲਈ ਬੁਲਾਇਆ ਸੀ। ਜਿਸ ’ਤੇ ਉਹ ਦਸੰਬਰ 2022 ਨੂੰ ਆਪਣੇ ਪਤੀ ਅਤੇ ਬੱਚੇ ਸਮੇਤ ਆਈ ਸੀ ਅਤੇ 8 ਜਨਵਰੀ ਨੂੰ ਸਵੇਰੇ 11 ਵਜੇ ਦੇ ਕਰੀਬ ਮੇਰੀ ਸੱਸ ਹਰਜੀਤ ਕੌਰ, ਸਹੁਰਾ ਲਖਬੀਰ ਸਿੰਘ ਅਤੇ ਚਾਚਾ ਸਹੁਰਾ ਦਲਬੀਰ ਸਿੰਘ ਅਤੇ ਦਿਓਰ ਜਸ਼ਨਵੀਰ ਸਿੰਘ ਨੇ ਮੇਰੀ ਕੁੱਟਮਾਰ ਕੀਤੀ ਅਤੇ ਦਾਜ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਪੈਸੇ 20 ਲੱਖ ਰੁਪਏ ਅਸੀਂ ਤੈਨੂੰ ਬਾਹਰ ਭੇਜਣ ਲਈ ਖਰਚ ਕੀਤੇ ਸਨ, ਉਹ ਪੈਸੇ ਸਾਨੂੰ ਵਾਪਸ ਕਰ। ਉਸਦਾ ਪਤੀ ਵੀ ਉਸਨੂੰ ਇਹੀ ਗੱਲ ਕਹਿੰਦਾ ਹੈ। ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ।  ਮੋਹਨਦੀਪ ਕੌਰ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਰਣਜੀਤ ਸਿੰਘ, ਸੱਸ ਹਰਪ੍ਰੀਤ ਕੌਰ, ਸਹੁਰਾ ਲਖਬੀਰ ਸਿੰਘ, ਚਾਚਾ ਸਹੁਰਾ ਦਲਵੀਰ ਸਿੰਘ, ਦਿਓਰ ਜਸ਼ਨਵੀਰ ਸਿੰਘ ਵਾਸੀ ਹਲਵਾਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here