Home Education ਮਹਾਪ੍ਰਗਿਆ ਸਕੂਲ ਵਿੱਚ ਖੇਡ ਦਿਵਸ ਦਾ ਆਯੋਜਨ

ਮਹਾਪ੍ਰਗਿਆ ਸਕੂਲ ਵਿੱਚ ਖੇਡ ਦਿਵਸ ਦਾ ਆਯੋਜਨ

56
0

ਜਗਰਾਉਂ, 16 ਫਰਵਰੀ ( ਰਾਜੇਸ਼ ਜੈਨ )-ਖੇਲਾਂ ਬੱਚਿਆਂ ਦੀ ਸ਼ਖ਼ਸੀਅਤ ਨੂੰ ਨਿਖਾਰਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਇਸੇ ਭੂਮਿਕਾ ਨੂੰ ਮੁੱਖ ਰੱਖਦਿਆਂ ਕਿੰਡਰਗਾਰਟਨ ਵਿੰਗ ਵੱਲੋਂ ਮਹਾਪ੍ਰਗਿਆ ਸਕੂਲ ਦੇ ਪ੍ਰਾਗਣ ਵਿਹੜੇ ਵਿੱਚ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ।  ਪ੍ਰੋਗਰਾਮ ਦੀ ਸ਼ੁਰੂਆਤ ਨਰਸਰੀ ਕਲਾਸ ਦੀਆਂ ਲੜਕੀਆਂ ਦੀ ਖਿਡੌਣਾ ਦੌੜ ਅਤੇ ਲੜਕਿਆਂ ਦੀ ਹਡਲ ਦੌੜ ਨਾਲ ਹੋਈ।  ਇਸ ਤੋਂ ਬਾਅਦ ਐਲਕੇਜੀ ਦੀਆਂ ਲੜਕੀਆਂ ਦੀ ਡਰੈਸਅੱਪ ਦੌੜ ਅਤੇ ਲੜਕਿਆਂ ਲਈ ਬਿਸਕੁਟ ਈਟਿੰਗ ਦੌੜ ਕਰਵਾਈ ਗਈ।  ਯੂ ਕੇ ਜੀ ਦੇ ਲੜਕੀਆਂ  ਦੀ ਹੈਡਕਰਚੀਫ ( ਰੁਮਾਲ ) ਪਿਕ ਐੰਡ ਰਨ ਅਤੇ ਲੜਕਿਆਂ ਦੀ ਬੈਗ ਪੈਕ ਦੌੜ ਕਰਵਾਈ ਗਈ।  ਇਨ੍ਹਾਂ ਸਾਰੀਆਂ ਖੇਡਾਂ ਵਿੱਚ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।  ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ, ਮੈਨੇਜਰ ਮਨਜੀਤ ਇੰਦਰ ਸਿੰਘ, ਪਿ੍ਰੰਸੀਪਲ ਪ੍ਰਭਜੀਤ ਕੌਰ, ਵਾਈਸ ਪਿ੍ਰੰੰਸੀਪਲ ਅਮਰਜੀਤ ਕੌਰ,  ਜੂਨੀਅਰ ਕੋਆਰਡੀਨੇਟਰ ਸੁਰਿੰਦਰ ਕੌਰ ਅਤੇ ਸਮੂਹ ਜਮਾਤਾਂ ਦੇ ਇੰਚਾਰਜ਼ ਹਾਜ਼ਰ ਸਨ।  ਸਾਰੇ ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।  ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।  ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ ਅਤੇ ਖੇਡ ਵਿਭਾਗ ਦੇ ਮੁਖੀ ਮਨਜੀਤ ਇੰਦਰ ਕੁਮਾਰ ਨੇ ਇਸ ਕਾਰਜ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਚ ਬਲਜੀਤ ਸਿੰਘ ਅਤੇ ਪ੍ਰੀਤ ਇੰਦਰ ਕੁਮਾਰ ਦੀ ਸ਼ਲਾਘਾ ਕੀਤੀ।

LEAVE A REPLY

Please enter your comment!
Please enter your name here