ਰਾਮਪੁਰਾ ਫੂਲ (ਰਾਜੇਸ ਜੈਨ-ਭਗਵਾਨ ਭੰਗੂ) ਪਿੰਡ ਢਪਾਲੀ ਅੰਦਰ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕਾਮ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਸਾਨਾਂ ਦੇ ਇਕ ਵੱਡੇ ਇਕੱਠ ਨੇ ਬੇਰੰਗ ਮੋੜ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਰੋਸ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਬੀਕੇਯੂ ਕ੍ਰਾਂਤੀਕਾਰੀ ਵਲੋਂ ਕੀਤੀ ਗਈ। ਪ੍ਰਦਰਸ਼ਨ ਵਿਚ ਅੌਰਤਾਂ ਦੀ ਸ਼ਮੂਲੀਅਤ ਵੀ ਵਰਣਨਯੋਗ ਦੇਖੀ ਗਈ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਪਿੰਡਾਂ ਅੰਦਰ ਅਜਿਹੇ ਮੀਟਰ ਨਹੀਂ ਲੱਗਣ ਦੇਣਗੇ। ਬੀਕੇਯੂ ਡਕੌਂਦਾ ਗਰੁੱਪ ਦੇ ਖਜ਼ਾਨਚੀ ਸੁਰਜੀਤ ਸਿੰਘ ਢਪਾਲੀ, ਬਲਾਕ ਕਾਰਜਕਾਰੀ ਮੈਂਬਰ ਕੌਰ ਸਿੰਘ, ਰਾਜਿੰਦਰ ਸਿੰਘ, ਕਰਮਜੀਤ ਸਿੰਘ ਬਲਵਿੰਦਰ ਸਿੰਘ, ਨੰਬਰਦਾਰ ਕੌਰ ਸਿੰਘ, ਦਲੀਪ ਸਿੰਘ, ਤਰਸੇਮ ਕੌਰ, ਨਸੀਬ ਕੌਰ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਕਰਮਜੀਤ ਸਿੰਘ ਅਤੇ ਭੋਲਾ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਭਾਈਰੂਪਾ ਦੇ ਕਰਮਚਾਰੀ, ਪਿੰਡ ਦੇ ਸਰਕਾਰੀ ਸਕੂਲ ਅੰਦਰ ਚਿੱਪ ਵਾਲੇ ਮੀਟਰ ਲਾਉਣ ਆਏ ਸਨ। ਪਰ ਜਿਉਂ ਹੀ ਉਨਾਂ੍ਹ ਨੂੰ ਇਸ ਗੱਲ ਦੀ ਭਿਣਕ ਪਈ ਤਾਂ ਕੁੱਝ੍ਹ ਵਕਫੇ ਅੰਦਰ ਹੀ ਪਿੰਡ ‘ਚੋਂ ਕਿਸਾਨ ਕਾਰਕੁੰਨ ਮਰਦ ਅੌਰਤਾਂ ਇਕੱਠੇ ਹੋ ਗਏ, ਥ੍ਹੋੜੀ ਬਹੁਤ ਆਪਸੀ ਤਕਰਾਰ ਹੋਣ ਦੀ ਵੀ ਸੂਚਨਾ ਹੈ। ਆਗੂਆਂ ਦੱਸਿਆ ਕਿ ਕਿਸਾਨਾਂ ਦੇ ਰੋਸ ਨੂੰ ਵੇਖਦਿਆਂ ਬਿਜਲੀ ਕਰਮਚਾਰੀ ਬੇਰੰਗ ਮੁੜ ਗਏ। ਬੀਕੇਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਫੌਜੀ ਜੇਠੂਕੇ ਨੇ ਦੱਸਿਆ ਕਿ ਉਨਾਂ੍ਹ ਦੀ ਜਥੇਬੰਦੀ ਪਿੰਡਾਂ ਅੰਦਰ ਚਿੱਪ ਵਾਲੇ ਮੀਟਰ ਹਰਗਿਜ਼ ਲਾਉਣ ਨਹੀਂ ਦੇਵੇਗੀ, ਚਾਹੇ ਕੋਈ ਸਰਕਾਰੀ ਅਦਾਰਾ ਵੀ ਕਿਉਂ ਨਾ ਹੋਵੇ। ਉਨਾਂ੍ਹ ਕਿਹਾ ਕਿ ਅਜਿਹੇ ਮੀਟਰ ਲਾਉਣ ਦੇ ਰਾਹ ਪੈਣਾ ਪਾਵਰਕੌਮ ਨੂੰ ਹੌਲੀ ਪ੍ਰਰਾਈਵੇਟ ਹੱਥਾਂ ‘ਚ ਦੇਣ ਦੀ ਇਕ ਸਾਜ਼ਸ਼ਿ ਹੈ, ਜਿਸਨੂੰ ਕਿਸਾਨ ਜਥੇਬੰਦੀਆਂ ਕਾਮਯਾਬ ਨਹੀਂ ਹੋਣ ਦੇਣਗੀਆਂ।
