Home Education ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਸਕਾਲਰਸ਼ਿਪ ਸਮਾਰੋਹ ਦਾ ਆਯੋਜਨ

ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਸਕਾਲਰਸ਼ਿਪ ਸਮਾਰੋਹ ਦਾ ਆਯੋਜਨ

50
0


ਜਗਰਾਉਂ, 2 ਮਾਰਚ ( ਭਗਵਾਨ ਭੰਗੂ)-  ਸ਼੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ ਸੈ ਸਕੂਲ ਵਿਖੇ ਸਕੂਲ ਦੇ ਸਰਪਰਸਤ ਅਮਰੀਕਾ ਨਿਵਾਸੀ ਬਲਰਾਜ  ਕ੍ਰਿਸ਼ਨ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸਕੂਲ ਵਿੱਚ ਸਕਾਲਰਸ਼ਿਪ ਸਮਾਰੋਹ ਦਾ ਆਯੋਜਨ ਕੀਤਾ ਗਿਆ । ਵਿੱਦਿਆ ਮੰਦਿਰ ਵਿਖੇ ਮੁੱਖ ਮਹਿਮਾਨ ਵਜੋਂ ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਰਜਿੰਦਰ ਜੀ ਸ਼ਾਮਲ ਹੋਏ। ਸਕਾਲਰਸ਼ਿਪ ਸਮਾਰੋਹ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਦੁਆਰਾ ਦੀਪ ਪ੍ਰਜੱਵਲਤ ਕਰਕੇ ਕੀਤੀ ਗਈ। ਫਿਰ 90%,80%,70% ਅੰਕ  ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ ਗਈ ਤੇ ਨਾਲ ਹੀ ਮਹਿਮਾਨਾਂ ਦੇ ਸਵਾਗਤ ਵਿੱਚ ਬੱਚਿਆਂ ਵੱਲੋਂ ਕੋਰਿਓਗ੍ਰਾਫੀ ਅਤੇ ਹੋਰ ਗਤੀਵਿਧੀਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।ਇਸ ਸਮਾਰੋਹ ਵਿਚ ਅਮਰੀਕਾ ਨਿਵਾਸੀ ਬਲਰਾਜ ਕ੍ਰਿਸ਼ਨ ਗੁਪਤਾ , ਰਵਿੰਦਰ ਅਗਰਵਾਤੇਅਤੇ ਉਨ੍ਹਾਂ ਦੀ ਸੁਪਤਨੀ ਸੁਨੀਤਾ ਅਗਰਵਾਲ ,ਦਿੱਲੀ ਦੀ ਕੰਨਸਟ੍ਕਸ਼ਨ ਕੰਪਨੀ ਦੇ ਸੀਈਓ ਸੁਮੀਤ ਵਰਮਾਨੀ , ਸ਼ੈਲੀ ਗੁਪਤਾ , ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਰਜਿੰਦਰ ਜੀ ,ਪੈਟਰਨ ਰਵਿੰਦਰ ਸਿੰਘ ਵਰਮਾ ,ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ , ਵਿਭਾਗ  ਸਚਿਵ ਦੀਪਕ ਗੋਇਲ , ਰਾਕੇਸ਼ ਸਿੰਗਲ , ਦਰਸ਼ਨ ਲਾਲ ਸ਼ੰਮੀ , ਅੰਕੁਰ ਗੋਵਿਲ , ਕੁਨਾਲ ਕੁਮਾਰ,  ਹਰਿਆਵਲ ਪੰਜਾਬ ਪ੍ਰਮੁੱਖ ਪ੍ਰਵੀਨ ਜੀ ,ਪ੍ਰਿੰਸੀਪਲ ਨੀਲੂ ਨਰੂਲਾ ਅਤੇ ਸਮੂਹ ਸਟਾਫ ਸ਼ਾਮਲ ਸਨ । ਇਸ ਮੌਕੇ ਬਲਰਾਜ ਕ੍ਰਿਸ਼ਨ ਗੁਪਤਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰਾ ਜਨਮ ਉਸ ਧਰਤੀ ਤੇ ਹੋਇਆ ਜਿਥੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੇ ਜਨਮ ਲਿਆ ਸੀ ।ਮੈਨੂੰ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਤੇ ਬਹੁਤ ਮਾਣ ਹੈ।ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਰਜਿੰਦਰ ਨੇ ਬੱਚਿਆਂ ਨੂੰ ਆਪਣੀ ਪੜ੍ਹਾਈ ਉੱਪਰ ਫੋਕਸ  ਕਰਨ ਲਈ ਪ੍ਰੇਰਿਤ ਕੀਤਾ। ਪ੍ਰੀਖਿਆ ਦੇ ਦਿਨਾਂ ਵਿੱਚ ਮੋਬਾਇਲ ਫੋਨ ਦੀ ਵਰਤੋਂ ਘਟਾ ਕੇ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਗਰਾਓਂ ਸ਼ਹਿਰ ਦੇ ਸਕੂਲਾਂ ਵਿੱਚ ਸਿਰਫ ਆਪਣੇ ਸਕੂਲ ਵਿੱਚ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤਾਂ ਇਹ ਵੀ ਬੱਚਿਆਂ ਨੂੰ ਪ੍ਰੇਰਿਤ ਕਰਨ ਦਾ ਇੱਕ ਬਹੁਤ ਹੀ  ਵਧੀਆ ਮੌਕਾ ਹੈ ਤੇ ਨਾਲ ਹੀ ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮਾਰੋਹ ਦੇ ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਐਵਾਰਡ ਆਫ ਆਨਰ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਰਾਜ ਗੁਪਤਾ ਨੇ ਪ੍ਰਬੰਧਕ ਸਮਿਤੀ ਅਤੇ ਪ੍ਰਿੰਸੀਪਲ ਨੀਲੂ ਨਰੂਲਾ  ਨਾਲ ਬੈਠਕ ਕਰਦਿਆਂ ਸਕੂਲ ਦੀ  ਤਰੱਕੀ ਬਾਰੇ ਚਰਚਾ ਕੀਤੀ ਤੇ ਨਾਲ ਹੀ ਸਕੂਲ ਵਿੱਚ ਚੱਲ ਰਹੇ ਉਸਾਰੀ ਦੇ ਕੰਮ ਦੀ ਜਾਣਕਾਰੀ ਪ੍ਰਾਪਤ  ਕੀਤੀ।

LEAVE A REPLY

Please enter your comment!
Please enter your name here