ਜਗਰਾਉਂ, 5 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )-ਉੱਤਰ ਪ੍ਰਦੇਸ਼ ਤੋਂ ਪੰਜਾਬ ’ਚ ਕਾਰੋਬਾਰ ਕਰਨ ਆਏ ਇਕ ਵਪਾਰੀ ਦੇ ਡਰਾਈਵਰ ਨੇ ਰਿਸ਼ਤੇਦਾਰ ਦੇ ਲੜਕੇ ਨਾਲ ਮਿਲ ਕੇ ਮਾਲਕ ਦੇ 2.90 ਲੱਖ ਰੁਪਏ ਚੋਰੀ ਕਰ ਲਏ। ਜਿਸ ’ਤੇ ਉਨ੍ਹਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਪੁਲਿਸ ਚੌਂਕੀ ਚੌਕੀਮਾਨ ਦੇ ਇੰਚਾਰਜ ਏ.ਐਸ.ਆਈ ਰਣਧੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਹੰਮਦ ਸ਼ਾਹਿਦ ਵਾਸੀ ਸ਼ਾਹਪੁਰ ਕਸਬਾ ਮੁਜ਼ੱਫਰਨਗਰ ਜ਼ਿਲ੍ਹਾ ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਆਲੂਆਂ ਦਾ ਕਾਰੋਬਾਰ ਕਰਦਾ ਹੈ। ਮੈਂ ਆਪਣੀ ਕਾਰ ਲਈ ਡਰਾਇਵਰ ਮੁਹੰਮਦ ਵਸੀਮ ਵਾਸੀ ਕਸਬਾ ਪੀਰ ਸ਼ਾਹ ਵਲਾਇਤ ਪੂਰਬੀ ਸ਼ੇਖ ਯਾਦਗਨ ਪੂਰਬੀ ਚਰਾਥਾਵਾਲ ਉੱਤਰ ਪ੍ਰਦੇਸ਼ ਅਤੇ ਮੇਰੇ ਰਿਸ਼ਤੇਦਾਰ ਦੇ ਲੜਕੇ ਸਾਰਿਕ ਵਾਸੀ ਮੁਹੱਲਾ ਖਾਲਾਪਰ ਨਵੀਂ ਆਬਾਦੀ ਥਾਣਾ ਕੋਤਵਾਲੀ ਮੁਜ਼ੱਫਰਨਗਰ ਉੱਤਰ ਪ੍ਰਦੇਸ਼ ਨੂੰ ਆਲੂਆਂ ਦੇ ਕਾਰੋਬਾਰ ਲਈ 3 ਮਹੀਨਿਆਂ ਤੋਂ ਆਪਣੇ ਕੋਲ ਰੱਖਿਆ ਹੋਇਆ ਸੀ। ਜਿਨਾਂ ਨੂੰ ਉਹ ਹਰ ਮਹੀਨੇ ਤਨਖਾਹ ਦਿੰਦਾ ਸੀ। ਕਰੀਬ 1 ਮਹੀਨੇ ਤੋਂ ਅਸੀਂ ਜੱਸਾ ਸਿੰਘ ਵਾਸੀ ਪਿੰਡ ਗੁੜੇ ਦੇ ਪੀ.ਜੀ. ਵਿੱਚ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਹੇ ਸੀ। ਜਦੋਂ ਅਸੀਂ 3 ਮਾਰਚ ਨੂੰ ਮੁਹੰਮਦ ਵਸੀਮ ਅਤੇ ਸਰਿਕ ਆਪਣੇ ਪਿੰਡ ਸ਼ਾਹਪੁਰ ਤੋਂ ਉਕਤ ਪੀ.ਜੀ. ਪਹੁੰਚੇ ਤਾਂ ਮੇਰੇ ਕੋਲ ਕਾਲੇ ਬੈਗ ’ਚ ਰੱਖੇ 2 ਲੱਖ 90 ਹਜ਼ਾਰ ਰੁਪਏ ਸਨ। ਪੀਜੀ ਦੇ ਕਮਰੇ ਵਿੱਚ ਪਹੁੰਚ ਕੇ ਮੈਂ ਨਕਦੀ ਵਾਲਾ ਬੈਗ ਮੁਹੰਮਦ ਵਸੀਮ ਨੂੰ ਸੌਂਪ ਦਿੱਤਾ। ਉਸਨੇ ਮੇਰਕੇ ਸਾਹਮਣੇ ਹੀ ਪੈਸਿਆਂ ਵਾਲਾ ਬੈਗ ਸੰਭਾਲ ਲਿਆ। ਰਾਤ ਨੂੰ ਅਸੀਂ ਤਿੰਨੋਂ ਕਮਰੇ ਵਿੱਚ ਸੌਂ ਗਏ। ਸਵੇਰੇ ਦੋਵਾਂ ਨੇ ਮੈਨੂੰ ਜਗਾਇਆ ਅਤੇ ਦੱਸਿਆ ਕਿ ਨਕਦੀ ਵਾਲਾ ਬੈਗ ਗਾਇਬ ਹੋ ਗਿਆ ਹੈ, ਜੋ ਕਿ ਕਿਸੇ ਨੇ ਚੋਰੀ ਕਰ ਲਿਆ ਹੈ। ਜਿਸ ਦੀ ਅਸੀਂ ਆਲੇ-ਦੁਆਲੇ ਭਾਲ ਕੀਤੀ ਪਰ ਕੈਸ਼ ਅਤੇ ਬੈਗ ਕਿਧਰੇ ਵੀ ਨਹੀਂ ਮਿਲਿਆ। ਮੈਨੂੰ ਲੱਗਦਾ ਹੈ ਕਿ ਇਨ੍ਹਾਂ ਦੋਵਾਂ ਨੇ ਮਿਲ ਕੇ ਮੇਰੇ ਬੈਗ ਸਮੇਤ 2 ਲੱਖ 90 ਹਜ਼ਾਰ ਰੁਪਏ ਚੋਰੀ ਕਰਕੇ ਕਿਤੇ ਲੁਕਾ ਦਿੱਤੇ ਹਨ। ਮੁਹੰਮਦ ਸ਼ਾਹਿਦ ਦੀ ਸ਼ਿਕਾਇਤ ’ਤੇ ਦੋਵਾਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ।