ਜਗਰਾਓਂ, 15 ਅੁਫੈਲ ( ਲਿਕੇਸ਼ ਸ਼ਰਮਾਂ )-ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਮੇਜਰ ਸਿੰਘ ਦੇਤਵਾਲ ਦੀ ਅਗਵਾਈ ਹੇਠ ਜਗਰਾਓਂ ਵਿਖੇ ਹੋਈ ਪਾਰਟੀ ਮੀਟਿੰਗ ਵਿਚ ਭਾਜਪਾ ਜਿਲ੍ਹਾ ਜਗਰਾਉਂ ਦੇ ਪ੍ਰਭਾਰੀ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੀਟਿੰਗ ਵਿੱਚ ਡਾ. ਹਰਜੋਤ ਕਮਲ ਵੱਲੋਂ ਕਵੱਖ ਵੱਖ ਮੋਰਚਿਆਂ ਦੇ ਅਹੁਦੇਦਾਰਾਂ ਦਾ ਐਲਾਣ ਕੀਤਾ ਗਿਆ। ਜਿਸ ਵਿੱਚ ਅੰਕੁਸ਼ ਸਹਿਜਪਾਲ ਨੂੰ ਜਗਰਾਉਂ ਜਿਲ੍ਹਾ ਦਿਹਾਤੀ ਦੇ ਯੁਵਾ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਨਵ ਨਿਯੁਕਤ ਯੁਵਾ ਮੋਰਚਾ ਦੇ ਪ੍ਰਧਾਨ ਅੰਕੁਸ਼ ਸਹਿਜਪਾਲ ਨੌਜਵਾਨਾਂ ਦੇ ਭਾਰੀ ਇਕੱਠ ਸਮੇਤ ਮੀਟਿੰਗ ਵਿਚ ਪਹੁੰਚੇ। ਇਸ ਮੌਕੇ ਟੋਨੀ ਵਰਮਾ ਨੂੰ ਮੰਡਲ ਪ੍ਰਧਾਨ , ਸੁਖਵੰਤ ਸਿੰਘ ਨੂੰ ਕਿਸਾਨ ਮੋਰਚੇ ਦਾ ਪ੍ਰਧਾਨ ਅਤੇ ਗੁਰਜੀਤ ਕੌਰ ਮਹਿਲਾ ਮੰਡਲ ਦੇ ਜਿਲ੍ਹਾ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਅੰਕੁਸ਼ ਸਹਿਜਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਸ਼ਹਿਰ ਦੇ ਸਾਰੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਨਗੇ ਅਤੇ ਉਨ੍ਹਾਂ ਸਾਰਿਆਂ ਦਗੇ ਸਹਿਯੋਗ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਦੀ ਬਿਹਤਰੀ ਲਈ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰਨਗੇ। ਜੋ ਜਿੰਮੇਵਾਰਕੀ ਪਾਰਟੀ ਵਲੋਂ ਉਸਨੂੰ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸਹਿਜਪਾਲ ਨੇ ਜਿਥੇ ਆਪਣੇ ਸਾਰੇ ਸਾਥੀਆਂ ਦਾ ਮੀਟਿੰਗ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਉਥੇ ਪਾਰਟੀ ਹਾਈਕਮਾਂਡ ਦਾ ਵੀ ਧਨਵਾਦ ਕੀਤਾ ਜਿਸਨੇ ਉਸਨੂੰ ਇਹ ਵੱਡੀ ਜਿੰਮੇਨਾਰੀ ਦੇ ਕੇ ਨਿਵਾਜਿਆ ਅਤੇ ਉਸ ਤੇ ਵਿਸਵਾਸ਼ ਪ੍ਰਕਟ ਕੀਤਾ। ਇਸ ਮੌਕੇ ਡਾ. ਹਰਜੋਤ ਕਮਲ ਨੇ ਜਲੰਧਰ ਜਿਮਨੀ ਚੋਣਾਂ ਲਈ ਜਗਰਾਉਂ ਟੀਮ ਦੇ ਸਾਰੇ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੂਰੀ ਟੀਮ ਨੇ ਨਕੋਦਰ ਸ਼ਹਿਰ ਵਿੱਚ ਚੋਣਾਂ ਦੇ ਪ੍ਰਚਾਰ ਲਈ ਪੂਰੀ ਮਿਹਨਤ ਨਾਲ ਕੰਮ ਕਰਕੇ ਪਾਰਟੀ ਉਮੀਦਵਾਰ ਦੀ ਜਿੱਤ ਵਿਚ ਆਪਣਾ ਬਣਦਾ ਰੋਲ ਨਿਭਾਏ।