ਮਾਨਸਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਸ਼ਿਮਲਾ ਮਿਰਚਾਂ ਦੇ ਘੱਟ ਰੇਟਾਂ ਦੇ ਕਾਰਣ ਕਾਸ਼ਤਕਾਰ ਮੁਸ਼ਕਲਾਂ ਵਿਚ ਫਸੇ ਹੋਏ ਹਨ ਜਿਸ ਕਾਰਨ ਉਨ੍ਹਾਂ ਨੂੰ ਸ਼ਿਮਲਾ ਮਿਰਚਾਂ ਸੜਕਾਂ ਤੇ ਖਿਲਾਰ ਰਹੀਆਂ ਹਨ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਦੇ ਦੱਸਿਆ ਕੇ ਇਸ ਵਾਰ ਸਬਜ਼ੀ ਕਾਸ਼ਤਕਾਰਾਂ ਨੂੰ ਸ਼ਿਮਲਾ ਮਿਰਚ ਦਾ ਪੂਰਾ ਰੇਟ ਨਾ ਮਿਲਣ ਕਾਰਨ ਕਿਸਾਨ ਸਬਜ਼ੀਆਂ ਤੋਂ ਹੱਥ ਖੜੇ ਕਰ ਗਏ ਹਨ। ਕਿਉਂ ਕਿ ਇਸ ਵੇਲੇ ਸ਼ਿਮਲਾ ਮਿਰਚ ਰੇਟ 1 ਰੁਪਏ ਤੋਂ ਲੈਕੇ 3 ਰੁਪਏ ਤੱਕ ਚੱਲ ਰਿਹਾ ਹੈ। ਜਿਸ ਨਾਲ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਕਿਸਾਨ ਅਗੂ ਨੇ ਦੱਸਿਆ ਕੇ ਪਿੰਡ ਭੈਣੀ ਬਾਘਾ ‘ਚ ਕਿਸਾਨ ਕਣਕ ਝੋਨੇ ਦੇ ਫ਼ਸਲੀ ਚੱਕਰ ‘ਚੋਂ ਨਿਕਲ ਕੇ ਬਦਲਵੀ ਖੇਤੀ ਵੱਲ ਪ੍ਰੇਰਿਤ ਹੋਏ ਸਨ ਅਤੇ ਪਿਛਲੇ ਸਾਲਾਂ ‘ਚ ਕਿਸਾਨਾਂ ਨੂੰ ਚੰਗਾ ਮੁਨਾਫ਼ਾ ਹੋਇਆ ਪਰ ਫਿਰ ਨੋਟ ਬੰਦੀ ਤੇ ਉਸਤੋਂ ਬਾਅਦ ਕੋਰੋਨਾ ਦੇ ਕਾਰਨ ਕਿਸਾਨਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਰੱਖ ਦਿੱਤਾ ਸੀ ਪਰ ਇਸ ਵਾਰ ਤਾਂ ਪਹਿਲੀ ਤੁੜਾਈ ਤੋਂ ਹੀ ਸ਼ਿਮਲਾ ਮਿਰਚ ਦਾ ਰੇਟ 10 ਤੋਂ 15 ਰੁਪਏ ਸ਼ੁਰੂ ਹੋ ਕੇ 1 ਤੋਂ 4 ਰੁਪਏ ਹੀ ਰਿਹਾ ਹੈ ।ਜੋ ਇਸ ਵਾਰ ਤਾਂ ਕਿਸਾਨਾਂ ਦੇ ਖ਼ਰਚੇ ਪੁਰੇ ਵੀ ਨਹੀਂ ਹੋਣੇ ਅਤੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋਵੇਗੀ। ਪੰਜਾਬ ਕਿਸਾਨ ਯੂਨੀਅਨ ਵੱਲੋਂ ਮੰਗ ਕੀਤੀ ਜਾਂਦੀ ਹੈ ਕੀ ਸਰਕਾਰਾਂ ਸਬਜ਼ੀ ਕਾਸ਼ਤਕਾਰਾਂ ਦੀ ਬਾਂਹ ਵੀ ਫੜਨ ਤੇ ਮੰਡੀ ਕਰਨ ਦਾ ਪ੍ਰਬੰਧ ਕਰਨ ਤੇ ਬਾਹਰਲੇ ਰਾਜਾਂ ‘ਚ ਸਬਜ਼ੀਆਂ ਭੇਜਣ ਦਾ ਪ੍ਰੰਬਧ ਕਰਨ ।