Home crime ਪਟਿਆਲਾ ਦੇ ਬੱਸ ਅੱਡੇ ਕੋਲ ਹੋਏ ਦੋਹਰੇ ਕਤਲ ਮਾਮਲੇ ਦੀ ਪੁਲਿਸ ਨੇ...

ਪਟਿਆਲਾ ਦੇ ਬੱਸ ਅੱਡੇ ਕੋਲ ਹੋਏ ਦੋਹਰੇ ਕਤਲ ਮਾਮਲੇ ਦੀ ਪੁਲਿਸ ਨੇ ਗੁੱਥੀ ਸੁਲਝਾਈ,

60
0

ਪੰਜ ਗ੍ਰਿਫਤਾਰ, ਇਕ ਦੀ ਭਾਲ
ਪਟਿਆਲਾ 01 ਮਈ (ਭਗਵਾਨ ਭੰਗੂ-ਲਿਕੇਸ਼ ਸ਼ਰਮਾ) : ਬਸ ਅੱਡੇ ਕੋਲ ਹੋਏ ਦੋਹਰੇ ਕਤਲ ਮਾਮਲਾ ਦੀ ਗੁੱਥੀ ਸੁਲਝਾਉਂਦਿਆਂ ਪਟਿਆਲਾ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਕ ਦੀ ਭਾਲ ਕੀਤੀ ਜਾ ਰਹੀ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਇੰਚਾਰਜ ਸ਼ਮਿੰਦਰ ਸਿੰਘ ਤੇ ਥਾਣਾ ਲਾਹੌਰੀ ਗੇਟ ਮੁਖੀ ਰਮਨਦੀਪ ਪੁਲਿਸ ਟੀਮ ਨੇ ਕਤਲ ਮਾਮਲੇ ਵਿਚ ਯੋਗੇਸ਼ ਨੇਗੀ ਉਰਫ ਹਨੀ, ਜਤਿਨ ਕੁਮਾਰ, ਰਾਹੁਲ, ਅਸ਼ਵਨੀ ਕੁਮਾਰ ਉਰਫ ਕਾਲੀ, ਅਸ਼ੋਕ ਕੁਮਾਰ ਉਰਫ ਗੱਭਰੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਨਾਂ ਦੇ ਇਕ ਹੋਰ ਸਾਥੀ ਅਰਸ਼ਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 23 ਅਪ੍ਰੈਲ ਦੀ ਰਾਤ ਬੱਸ ਅੱਡੇ ਕੋਲ ਨਕੁਲ ਵਾਸੀ ਪੁਰਾਣਾ ਬਿਸ਼ਨ ਨਗਰ ਅਤੇ ਉਸਦਾ ਦੋਸਤ ਅਨਿਲ ਕੁਮਾਰ ਉਰਫ ਛੋਟੂ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਪਟਿਆਲਾ ਦਾ ਲੜਾਈ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਇਸ ਸਬੰਧੀ ਥਾਣਾ ਲਾਹੌਰੀ ਗੇਟ ਵਿਖੇ ਮਾਮਲਾ ਦਰਜ ਕਰਕੇ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਨਕੂਲ ਅਤੇ ਅਨਿਲ ਕੁਮਰ ਉਰਫ ਛੋਟੂ ਦਾ ਯੋਗੇਸ ਨੇਗੀ ਉਰਫ ਹਨੀ ਹੋਰਾਂ ਨਾਲ ਕਰੀਬ ਤਿੰਨ ਸਾਲ ਪਹਿਲਾਂ ਹੋਲੀ ਦੇ ਤਿਉਹਾਰ ’ਤੇ ਝਗੜਾ ਹੋਇਆ ਸੀ। ਜਿਸ ਸਬੰਧੀ ਇਹਨਾ ਦਾ ਬਾਅਦ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਇਸਦੇ ਬਾਵਜੂਦ ਵੀ ਮੁਲਜ਼ਮ ਨਕੁਲ ਅਤੇ ਅਨਿਲ ਕੁਮਾਰ ਉਰਫ ਛੋਟੂ ਨੂੰ ਮਾਰਨ ਦੀ ਤਾਕ ਵਿੱਚ ਸਨ। ਇਸੇ ਦੌਰਾਨ 23 ਦੀ ਰਾਤ ਨੂੰ ਕਰੀਬ 2 ਵਜੇ ਅਨਿਲ ਅਤੇ ਨਕੁਲ ਨੂੰ ਇਕੱਲਾ ਦੇਖ ਕੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਵਰਨਾ ਕਾਰ ਵਿੱਚ ਫਰਾਰ ਹੋ ਗਏ ਸੀ।

LEAVE A REPLY

Please enter your comment!
Please enter your name here