Home crime ਬਠਿੰਡਾ ਦੇ ਜੰਗਲ ‘ਚੋਂ ਮਿਲੀ ਨੌਜਵਾਨ ਦੀ 15 ਦਿਨ ਪੁਰਾਣੀ ਕੀੜੇ ਪੈ...

ਬਠਿੰਡਾ ਦੇ ਜੰਗਲ ‘ਚੋਂ ਮਿਲੀ ਨੌਜਵਾਨ ਦੀ 15 ਦਿਨ ਪੁਰਾਣੀ ਕੀੜੇ ਪੈ ਚੁੱਕੀ ਲਾਸ਼

38
0

ਨੇੜਿਓਂ ਮਿਲਿਆ ਚਿੱਟੇ ਦਾ ਇੰਜੈਕਸ਼ਨ
ਬਠਿੰਡਾ (ਅਸਵਨੀ) ਸ਼ਨੀਵਾਰ ਨੂੰ ਪਿੰਡ ਨਥਾਣਾ ਦੀ ਸਰਹਿੰਦ ਨਹਿਰ ਨੇੜੇ ਜੰਗਲ ਖੇਤਰ ‘ਚੋਂ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਹਰਸ਼ਿਤ ਚਾਵਲਾ, ਸਤਨਾਮ ਸਿੰਘ, ਮਾਨਿਕ ਸਿੰਘ ਅ ਥਾਣਾ ਸਿਟੀ ਰਾਮਪੁਰਾ ਦੀ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ। ਨੌਜਵਾਨ ਦੀ ਲਾਸ਼ ਕਰੀਬ 15 ਦਿਨ ਪੁਰਾਣੀ ਸੀ, ਜੋ ਕਿ ਬੁਰੀ ਤਰ੍ਹਾਂ ਸੜੀ ਹੋਈ ਸੀ।

ਲਾਸ਼ ਵਿਚ ਕੀੜੇ ਪੈ ਚੁੱਕੇ ਸਨ, ਸਕਿਨ ਗਲ਼ ਚੁੱਕੀ ਸੀ ਤੇ ਬਦਬੂ ਦੂਰ-ਦੂਰ ਤਕ ਫੈਲ ਰਹੀ ਸੀ। ਲਾਸ਼ ਨੇੜਿਓਂ ਇਕ ਟੀਕਾ ਬਰਾਮਦ ਹੋਇਆ, ਜਿਸ ਵਿਚ ਕੁਝ ਲਿਕਵਿਡ ਵੀ ਸੀ, ਜਿਸ ਤੋਂ ਜਾਪਦਾ ਸੀ ਕਿ ਮ੍ਰਿਤਕ ਨੇ ਚਿੱਟੇ ਦਾ ਟੀਕਾ ਲਗਾਇਆ ਸੀ ਤੇ ਉਸ ਦੀ ਮੌਤ ਓਵਰਡੋਜ਼ ਨਾਲ ਹੋਈ ਹੈ।

ਮ੍ਰਿਤਕ ਨੇ ਨੀਲੀ ਜੀਨਸ ਦੀ ਪੈਂਟ, ਜੁੱਤੀਆਂ ਤੇ ਟੀ-ਸ਼ਰਟ ਤੋਂ ਇਲਾਵਾ ਖੱਬੇ ਹੱਥ ਵਿਚ ਘੜੀ, ਹਲਕੇ ਭੂਰੇ ਰੰਗ ਦੀ ਬੈਲਟ ਪਾਈ ਹੋਈ ਸੀ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਰਾਮਪੁਰਾ ਸਿਵਲ ਹਸਪਤਾਲ ਭੇਜ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here