Home crime ਅੱਠ ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ

ਅੱਠ ਕਰੋੜ ਦੀ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ

36
0

, ਗੁਪਤ ਸੂਚਨਾ ਦੇ ਆਧਾਰ ਤੇ ਐੱਸਟੀਐਫ ਦੀ ਟੀਮ ਨੇ ਕੀਤੀ ਕਾਰਵਾਈ ਲੁਧਿਆਣਾ (ਰਾਜੇਸ ਜੈਨ-ਮੋਹਿਤ ਜੈਨ)ਐੱਸਟੀਐੱਫ ਦੀ ਟੀਮ ਨੇ ਫਿਰ ਤੋਂ ਹੈਰੋਇਨ ਦੀ ਵੱਡੀ ਬਰਾਮਦਗੀ ਕਰਦਿਆਂ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਟੀਐਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਚੋਂ 1 ਕਿਲੋ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ । ਇਸ ਮਾਮਲੇ ਵਿਚ ਐਸਟੀਐਫ ਦੀ ਟੀਮ ਨੇ ਅੰਬੇਦਕਰ ਨਗਰ (ਘੋੜਾ ਕਲੋਨੀ ) ਦੇ ਰਹਿਣ ਵਾਲੇ ਸ਼ੁਭਮ ਸਿੱਧੂ ਉਰਫ ਗੰਜਾ, ਸੋਨੂ ਅਤੇ ਹਰਗੋਬਿੰਦ ਨਗਰ ਦੇ ਵਾਸੀ ਡਿੰਪਲ ਕੁਮਾਰ ਉਰਫ ਬੱਬੂ ਦੇ ਖਿਲਾਫ ਐਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਐਸਟੀਐਫ ਦੇ ਲੁਧਿਆਣਾ ਮੁਖੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਪਿਛਲੇ ਚਾਰ ਸਾਲ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਹਨ ਅਤੇ ਇਸ ਵੇਲੇ ਵੀ ਉਹ ਫਿਰੋਜ਼ਪੁਰ ਤੋਂ ਭਾਰੀ ਮਾਤਰਾ ਵਿੱਚ ਹੈਰੋਇਨ ਆਪਣੇ ਗ੍ਰਾਹਕਾਂ ਨੂੰ ਸਪਲਾਈ ਦੇਣ ਲਈ ਲੁਧਿਆਣਾ ਆ ਰਹੇ ਹਨ।ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਝਾਂਡੇ ਇਲਾਕੇ ਵਿੱਚ ਜਬਰਦਸਤ ਨਾਕਾਬੰਦੀ ਕਰਕੇ ਕਾਰ ਸਵਾਰ ਮੁਲਜ਼ਮਾਂ ਨੂੰ ਰੁੱਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਆਪਣੀ ਆਰਟਿਗਾ ਕਾਰ ਭਜਾ ਲਈ। ਪੁਲਿਸ ਪਾਰਟੀ ਨੇ ਪਿੱਛਾ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਡਰਾਇੰਗ ਸੀਟ ਦੇ ਥੱਲਿਓਂ 1 ਕਿਲੋਗ੍ਰਾਮ600 ਹੈਰੋਇਨ ਬਰਾਮਦ ਕੀਤੀ ਗਈ। ਕਾਬਲੇਗੌਰ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਮਾਰਕੀਟ ਵਿੱਚ 8 ਕਰੋੜ ਦੇ ਕਰੀਬ ਬਣਦੀ ਹੈ।ਮੁੱਢਲੀ ਪੁੱਛਗਿੱਛ ਦੇ ਦੌਰਾਨ ਮੁਲਜ਼ਮ ਸ਼ੁਭਮ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਪਿਛਲੇ ਕਈ ਸਾਲਾਂ ਤੋਂ ਹੈਰੋਇਨ ਵੇਚਣ ਦਾ ਨਜਾਇਜ ਕਾਲਾ ਕਾਰੋਬਾਰ ਕਰ ਰਿਹਾ ਹੈ। ਮੁਲਜ਼ਮ ਨੇ ਇਹ ਵੀ ਦਸਿਆ ਕਿ ਉਸਦੇ ਖ਼ਿਲਾਫ਼ ਪਹਿਲੇ ਤੋਂ ਹੀ ਅਪਰਾਧਿਕ ਮੁਕੱਦਮੇ ਦਰਜ ਹਨ। ਉਨ੍ਹਾਂ ਮੁਕੱਦਮਿਆਂ ਚੋਂ ਉਹ ਸਾਲ 2020 ਵਿਚ ਬਾਹਰ ਆਇਆ ਸੀ। ਇਸੇ ਤਰ੍ਹਾਂ ਤਫਤੀਸ਼ ਦੇ ਦੌਰਾਨ ਮੁਲਜ਼ਮ ਡਿੰਪਲ ਨੇ ਦੱਸਿਆ ਕਿ ਉਹ ਕਿਰਾਏ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਉਸ ਦੇ ਖਿਲਾਫ ਇਰਾਦਾ ਕਤਲ ਦਾ ਇਕ ਕੇਸ ਦਰਜ ਹੈ। ਐਸਟੀਐਫ ਦੇ ਇੰਚਾਰਜ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮ ਨੂੰ ਖੁਦ ਵੀ ਨਸ਼ਾ ਕਰਨ ਦੇ ਆਦੀ ਹਨ ਅਤੇ ਘੋੜਾ ਕਲੋਨੀ ਦੇ ਇਲਾਕੇ ਵਿੱਚ ਨਸ਼ਾ ਤਸਕਰੀ ਲਈ ਬਦਨਾਮ ਹਨ। ਤੀਸਰੇ ਮੁਲਜ਼ਮ ਸੋਨੂੰ ਨੇ ਪੁਛਗਿੱਛ ਦੇ ਦੌਰਾਨ ਦੱਸਿਆ ਕਿ ਉਹ ਟੈਕਸੀ ਚਲਾਉਂਦਾ ਹੈ ਅਤੇ ਤਿੰਨੋਂ ਆਪਸ ਵਿਚ ਪੁਰਾਣੇ ਦੋਸਤ ਹਨ ਅਤੇ ਪਿਛਲੇ ਚਾਰ ਸਾਲ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਹਨ।

LEAVE A REPLY

Please enter your comment!
Please enter your name here