Home Protest ਰਿਸ਼ਵਤਖੋਰੀ ਤੋਂ ਨਿਰਾਸ਼ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

ਰਿਸ਼ਵਤਖੋਰੀ ਤੋਂ ਨਿਰਾਸ਼ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ

48
0


ਮੂਨਕ(ਧਰਮਿੰਦਰ )ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਵੱਲੋਂ ਬਲਾਕ ਜਰਨਲ ਸਕੱਤਰ ਰਿੰਕੂ ਮੂਨਕ ਦੀ ਅਗਵਾਈ ਹੇਠ ਤਹਿਸੀਲ ਖਨੌਰੀ ‘ਚ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਜਨਰਲ ਸਕੱਤਰ ਰਿੰਕੂ ਮੂਨਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਅ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਲੈ ਕੇ ਸੱਤਾ ਵਿਚ ਆਈ ਸੀ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਇਹ ਵਾਅਦੇ ਸੱਚ ਤੋਂ ਕੋਹਾਂ ਦੂਰ ਹਨ। ਇਸ ਤੋਂ ਬਾਅਦ ਬਲਾਕ ਮੂਨਕ ਦੇ ਆਗੂ ਬੰਟੀ ਢੀਂਡਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਨੌਰੀ ਤਹਿਸੀਲ ‘ਚ ਆਮ ਲੋਕਾਂ ਦੀ ਸ਼ਰੇਆਮ ਰਿਸ਼ਵਤ ਰਾਹੀ ਪੈਸੇ ਲੁੱਟ ਤੇ ਖੱਜਲ ਖੁਆਰੀ ਹੁੰਦੀ ਹੈ। ਇਸ ਰੋਸ ਵੱਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਵੱਲੋਂ ਅੱਜ ਸੰਕੇਤਕ ਤੌਰ ਤੇ ਇੱਕ ਦਿਨ ਦਾ ਧਰਨਾ ਦਿੱਤਾ ਗਿਆ ਹੈ ਤਾਂ ਕਿ ਪ੍ਰਸ਼ਾਸਨ ਲੋਕਾਂ ਦੀਆਂ ਮੁਸਕਲਾਂ ਹੱਲ ਕਰੇ ਜੇਕਰ ਪ੍ਰਸ਼ਾਸਨ ਨੇ ਆਉਣ ਵਾਲੇ ਦਿਨਾਂ ਵਿੱਚ ਇਸ ਖੱਜਲ ਖੁਆਰੀ ਅਤੇ ਰਿਸ਼ਵਤਖੋਰੀ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਵੱਲੋਂ ਪੱਕਾ ਤੌਰ ਤੇ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਬਲਾਕ ਖਜਾਨਚੀ ਰੋਸ਼ਨ ਮੂਨਕ, ਬੱਬੂ ਚੱਠੇ ਗੋਬਿੰਦਪੁਰਾ, ਮਿੱਠੂ ਹਾਂਡਾ, ਰਮੇਸ਼ ਅਨਦਾਣਾ, ਕਲਦੀਪ ਗੁਲਾੜੀ, ਗਗਨ ਮੂਣਕ, ਬੀਰਬਲ ਹਮੀਰਗੜ੍ਹ, ਜਗਸੀਰ ਸਲੇਮਗੜ੍ਹ ਪੀ ਐਸ ਯੂ ਸ਼ਹੀਦ ਰੰਧਾਵਾ ਦੇ ਆਗੂ ਹਾਜ਼ਰ ਹੋਏ।

LEAVE A REPLY

Please enter your comment!
Please enter your name here