Home crime ਦੁਕਾਨਦਾਰ ਦੀ ਕਰੂਰਤਾ, ਛੇ ਸਾਲਾ ਬੱਚੇ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ...

ਦੁਕਾਨਦਾਰ ਦੀ ਕਰੂਰਤਾ, ਛੇ ਸਾਲਾ ਬੱਚੇ ਨੂੰ ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ, ਇਕ ਬਾਂਹ ਟੁੱਟੀ

83
0


ਲੁਧਿਆਣਾ (ਬਿਊਰੋ) ਥਾਣਾ ਮਿਹਰਬਾਨ ਅਧੀਨ ਆਉਂਦੀ ਬਾਜਰਾ ਕਾਲੋਨੀ ‘ਚ ਇਕ ਦੁਕਾਨਦਾਰ ਨੇ ਕੱਪੜੇ ਦਾ ਟੁਕੜਾ ਗੰਦਾ ਕਰਨ ਦੇ ਦੋਸ਼ ‘ਚ ਬੱਚੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਲੜਾਈ ‘ਚ ਬੱਚੇ ਦੀ ਬਾਂਹ ਟੁੱਟ ਗਈ। ਇੰਨਾ ਹੀ ਨਹੀਂ ਦੁਕਾਨਦਾਰ ਨੇ ਬੱਚੇ ਨੂੰ ਬੰਨ੍ਹ ਕੇ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਬੇਹੋਸ਼ ਵੀ ਹੋ ਗਿਆ। ਬੱਚੇ ਦੀ ਪਛਾਣ ਛੇ ਸਾਲਾ ਸੁਰਜੀਤ ਕੁਮਾਰ ਵਾਸੀ ਏਕਤਾ ਕਾਲੋਨੀ ਵਜੋਂ ਹੋਈ ਹੈ।ਪੀੜਤ ਪਰਿਵਾਰ ਵੱਲੋਂ ਥਾਣਾ ਮੇਹਰਬਾਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ,ਜਿਸ ਤੋਂ ਬਾਅਦ ਪੁਲੀਸ ਨੇ ਦੁਕਾਨਦਾਰ ਬਿੱਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਬੱਚੇ ਦੇ ਪਿਤਾ ਮੁਸ਼ਕੀ ਤੇ ਮਾਂ ਅੰਜਲੀ ਨੇ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਦਾ ਲੜਕਾ ਖੇਡਦੇ ਹੋਏ ਬਾਜੜਾ ਕਾਲੋਨੀ ਸਥਿਤ ਬਿੱਲਾ ਦੀ ਕੱਪੜੇ ਦੀ ਦੁਕਾਨ ‘ਤੇ ਗਿਆ ਸੀ। ਉੱਥੇ ਬੱਚੇ ਨੇ ਕੱਪੜੇ ਦੇ ਡਿੱਗੇ ਪੀਸ ਨੂੰ ਚੁੱਕ ਕੇ ਬਿੱਲਾ ਨੂੰ ਦਿੰਦੇ ਹੋਏ ਕਿਹਾ ਕਿ ਇਹ ਡਿੱਗ ਗਿਆ ਹੈ। ਇਸ ’ਤੇ ਦੁਕਾਨਦਾਰ ਨੇ ਉਸ ’ਤੇ ਟੁਕੜਾ ਗੰਦਾ ਕਰਨ ਦਾ ਦੋਸ਼ ਲਾਉਂਦਿਆਂ ਉਸ ਦੀ ਕੁੱਟਮਾਰ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਨੂੰ ਬੰਨ੍ਹ ਕੇ ਮਾਰਿਆ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਨੂੰ ਬੰਨ੍ਹ ਕੇ ਮਾਰਿਆ ਗਿਆ ਹੈ। ਲੜਾਈ ‘ਚ ਬੱਚਾ ਬੇਹੋਸ਼ ਹੋਣ ਤੋਂ ਬਾਅਦ ਉਸ ਦੇ ਮੂੰਹ ‘ਤੇ ਪਾਣੀ ਸੁੱਟ ਕੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਤੋਂ ਬਾਅਦ ਦੁਕਾਨਦਾਰ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਬੱਚੇ ਨੂੰ ਉਥੋਂ ਲੈ ਜਾਣ ਲਈ ਕਿਹਾ। ਇਸ ਤੋਂ ਬਾਅਦ ਉਹ ਸੁਰਜੀਤ ਨੂੰ ਸਿਵਲ ਹਸਪਤਾਲ ਲੈ ਗਏ ਤੇ ਉਸ ਦਾ ਮੈਡੀਕਲ ਕਰਵਾਇਆ। ਇੱਥੇ ਪਤਾ ਲੱਗਾ ਕਿ ਉਸ ਦੀ ਬਾਂਹ ਟੁੱਟ ਗਈ ਹੈ।

LEAVE A REPLY

Please enter your comment!
Please enter your name here