ਜਗਰਾਓਂ, 14 ਸਤੰਬਰ ( ਮੋਹਿਤ ਜੈਨ)-ਲੋਕ ਸੇਵਾ ਸੁਸਾਇਟੀ ਵੱਲੋਂ ਆਰ ਕੇ ਸਕੂਲ ਜਗਰਾਓਂ ਦੀ ਦਿੱਖ ਨੂੰ ਨਿਖਾਰਨ ਲਈ ਲਗਾਏ ਫਲੌਰ ਮੇਟ ਤੇ ਵਾਲ ਪੇਪਰ ਦੇ ਉਦਘਾਟਨ ਸਮੇਂ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਸਕੂਲ ਦੀ ਐਫੀਲੇਸ਼ਨ ਫ਼ੀਸ ਵਿਚ ਯੋਗਦਾਨ ਪਾਇਆ| ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਨੇ ਦੱਸਿਆ ਕਿ ਸਕੂਲ ਦੀ ਐਫੀਲੇਸ਼ਨ ਫ਼ੀਸ ਪਿਛਲੇ ਤਿੰਨ ਸਾਲ ਤੋਂ ਨਾ ਭਰੇ ਜਾਣ ਕਾਰਨ ਸਬੰਧਿਤ ਮਹਿਕਮੇ ਵੱਲੋਂ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਗਈ ਹੈ| ਉਨ੍ਹਾਂ ਕਿਹਾ ਕਿ ਸਕੂਲ ਨੂੰ ਇਨਕਮ ਦਾ ਕੋਈ ਸਾਧਨ ਨਾ ਹੋਣ ਅਤੇ ਬੱਚਿਆਂ ਤੋਂ ਫ਼ੀਸ ਨਾ ਲਏ ਜਾਣ ਕਾਰਨ ਐਫੀਲੇਸ਼ਨ ਫ਼ੀਸ ਦੇਣ ਤੋਂ ਅਸਮਰਥ ਹੈ ਇਸ ਦੇ ਲਈ ਦਾਨੀ ਸੱਜਣਾਂ ਨੂੰ ਮਦਦ ਦੀ ਅਪੀਲ ਕੀਤੀ ਜਿਸ ਤੇ ਸੁਸਾਇਟੀ ਵੱਲੋਂ ਮੌਕੇ ’ਤੇ ਦਸ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦੇਣ ਦੇ ਨਾਲ 15 ਹਜ਼ਾਰ ਰੁਪਏ ਹੋਰ ਅਤੇ ਸਕੂਲ ਨੂੰ ਇੱਕ ਕੰਪਿਊਟਰ ਪ੍ਰਿੰਟਰ ਦੇਣ ਦਾ ਐਲਾਨ ਕੀਤਾ| ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਵੱਲੋਂ ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਦਫ਼ਤਰ ਲਈ ਕੁਰਸੀਆਂ ਅਤੇ ਹੋਰ ਸਮਾਨ ਦਿੱਤਾ ਗਿਆ ਅਤੇ ਹੁਣ ਸਕੂਲ ਦੀ ਦਿੱਖ ਨਿਰਾਖਣ ਲਈ ਫਲੌਰ ਮੇਟ ਤੇ ਵਾਲ ਪੇਪਰ ਲਗਾਇਆ ਗਿਆ| ਇਸ ਮੌਕੇ ਪ੍ਰਿੰਸੀਪਲ ਸੀਮਾ ਸ਼ਰਮਾ, ਸੇਵਾ ਮੁਕਤ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ ਤੇ ਵਿਨੋਦ ਦੁਆ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮੁਕੇਸ਼ ਗੁਪਤਾ, ਜਸਵੰਤ ਸਿੰਘ, ਆਰ ਕੇ ਗੋਇਲ, ਅਨਿਲ ਮਲਹੋਤਰਾ, ਗੋਪਾਲ ਗੁਪਤਾ ਆਦਿ ਹਾਜ਼ਰ ਸਨ।