ਜਗਰਾਓਂ, 30 ਨਵੰਬਰ ( ਬੌਬੀ ਸਹਿਜਲ, ਸਤੀਸ਼ ਕੋਹਲੀ )-ਆਸਟ੍ਰੇੇਲੀਆ ਰਹਿੰਦੇ ਇੱਕ ਵਿਅਕਤੀ ਦੇ ਪਲਾਟ ਵਿੱਚ ਬਣੇ ਕਮਰੇ ਨੂੰ ਢਾਹੁਣ ਅਤੇ ਪਲਾਟ ਵਿੱਚ ਲਗਾਏ ਪੌਦਿਆਂ ਨੂੰ ਤਬਾਹ ਕਰਨ ਅਤੇ ਪਲਾਟ ਵਿੱਚ ਬਣੇ ਰਸਤੇ ਨੂੰ ਖਰਾਬ ਕਰਨ ਦੇ ਦੋਸ਼ ਵਿਚ ਸਰਵਜੀਤ ਸਿੰਘ ਵਾਸੀ ਢਿਲੋਂ ਕਲੋਨੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ। ਬੱਸ ਸਟੈਂਡ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਬਿਜਲੀ ਘਰ ਨੇੜੇ ਜੀ.ਟੀ.ਰੋਡ ਜਗਰਾਓਂ ਵਾਸੀ ਨਵਜੋਤ ਸਿੰਘ ਮੌਜੂਦਾ ਨਿਵਾਸੀ ਆਸਟ੍ਰੇੇਲੀਆ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਢਿੱਲੋਂ ਕਲੋਨੀ, ਗਲੀ ਨੰਬਰ 11 ਅਗਵਾੜ ਗੁੱਜਰਾ ਵਿਚ ਇਕ ਪਲਾਟ ਹੈ। ਜਿਸ ’ਤੇ ਉਨ੍ਹਾਂ ਨੇ ਚਾਰ ਦੀਵਾਰੀ ਬਣਾ ਕੇ ਪੌਦੇ ਲਗਾਏ ਹੋਏ ਸਨ ਅਤੇ ਇਕ ਕਮਰਾ ਬਣਾਇਆ ਗਿਆ। ਜਿਸ ਵਿੱਚ ਮੇਰੀ ਮਾਂ ਦੇ ਨਾਮ ’ਤੇ ਬਿਜਲੀ ਦਾ ਮੀਟਰ ਲਗਾਇਆ ਹੋਇਆ ਹੈ ਅਤੇ ਪੌਦਿਆਂ ਦੀ ਦੇਖਭਾਲ ਲਈ ਇੱਕ ਵਿਅਕਤੀ ਰੱਖਿਆ ਹੋਇਆ ਹੈ। ਜਦੋਂ ਮੈਂ ਅਪ੍ਰੈਲ 2022 ਵਿੱਚ ਆਸਟ੍ਰੇੇਲੀਆ ਗਿਆ ਤਾਂ ਸਰਵਜੀਤ ਸਿੰਘ ਵਾਸੀ ਢਿੱਲੋਂ ਕਲੋਨੀ ਨੇ ਪਲਾਟ ਵਿੱਚ ਆ ਕੇ ਪੌਦਿਆਂ ਦੀ ਦੇਖਭਾਲ ਲਈ ਰੱਖੇ ਵਿਅਕਤੀ ਦੀ ਕੁੱਟਮਾਰ ਕੀਤੀ ਅਤੇ ਉਸਨੂੰ ਉਥੋਂ ਭਜਾ ਦਿਤਾ। ਉਸ ਥਾਂ ’ਤੇ ਬਣੇ ਕਮਰੇ ਨੂੰ ਢਾਹ ਦਿੱਤਾ ਗਿਆ ਅਤੇ ਪੌਦਿਆਂ ਨੂੰ ਪੁੱਟ ਕੇ ਉਥੇ ਪਿਆ ਸਾਮਾਨ ਚੋਰੀ ਕਰ ਲਿਆ ਗਿਆ। ਜਦੋਂ ਮੈਂ ਵਾਪਸ ਆ ਕੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਅਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸ਼ਿਕਾਇਤ ਦੀ ਜਾਂਚ ਐਸ.ਪੀ.ਡੀ ਵਲੋਂ ਕੀਤੀ ਗਈ। ਜਾਂਚ ਤੋਂ ਬਾਅਦ ਥਾਣਾ ਸਿਟੀ ਵਿੱਚ ਸਰਵਜੀਤ ਸਿੰਘ ਵਾਸੀ ਢਿੱਲੋਂ ਕਲੋਨੀ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕਦਮਾ ਦਰਜ ਕੀਤਾ ਗਿਆ।