ਜਗਰਾਓਂ, 7 ਦਸੰਬਰ ( ਅਮਿਲ ਕੁਮਾਰ )-ਸਥਾਨਕ ਸਿੱਧੂ ਗੈਸ ਸਰਵਿਸ ਜਗਰਾਉਂ ਦੇ ਡਾਇਰੈਕਟਰ ਰਾਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਅਨੁਸਾਰ ਹੁਣ ਐਲਪੀਜੀ ਗੈਸ ਖਪਤਕਾਰਾਂ ਲਈ ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਕਰਮਚਾਰੀ ਘਰੇਲੂ ਗੈਸ ਦੀ ਡਿਲੀਵਰੀ ਕਰਨ ਲਈ ਘਰ ਆਉਣ ਤਾਂ ਗੈਸ ਸਿਲੰਡਰ ਲੈਣ ਸਮੇਂ ਆਪਣਾ ਗੈਸ ਕਾਰਡ ਅਤੇ ਆਧਾਰ ਕਾਰਡ ਜ਼ਰੂਰ ਦਿਖਾਉਣ। ਜਿਨ੍ਹਾਂ ਲੋਕਾਂ ਦੇ ਨਾਂ ’ਤੇ ਗੈਸ ਕਾਰਡ ਹੈ, ਉਥੇ ਸਟਾਫ ਖੁਦ ਈ-ਕੇਵਾਈਸੀ ਕਰੇਗਾ। ਇਸ ਤੋਂ ਇਲਾਵਾ ਖਪਤਕਾਰ ਏਜੰਸੀ ’ਤੇ ਪਹੁੰਚ ਕੇ ਵੀ ਆਪਣਾ ਈ-ਕੇਵਾਈਸੀ ਕਰਵਾ ਸਕਦੇ ਹਨ।