ਅੰਮ੍ਰਿਤਸਰ (ਰਾਜੇਸ ਜੈਨ-ਭਗਵਾਨ ਭੰਗੂ) BSF ਤੇ ਪੁਲਿਸ ਨੇ ਸ਼ਨਿੱਚਰਵਾਰ ਦੇਰ ਰਾਤ ਇਕ ਸਾਂਝੀ ਕਾਰਵਾਈ ਦੌਰਾਨ ਪਾਕਿਸਤਾਨ ਵੱਲੋਂ ਭੇਜੀ ਗਈ 3.30 ਕਿਲੋ ਹੈਰੋਇਨ ਤੇ ਇਕ ਡਰੋਨ ਬਰਾਮਦ ਕੀਤਾ ਹੈ। ਪਾਕਿਸਤਾਨੀ ਤਸਕਰਾਂ (Pakistani Smuggler) ਨੇ ਇੱਥੇ ਇਕ ਡੱਬੇ ਨੂੰ ਡਰੋਨ ਨਾਲ ਬੰਨ੍ਹ ਕੇ ਇੱਥੇ ਭੇਜਿਆ ਸੀ।
ਪਾਕਿਸਤਾਨੀ ਸਮੱਗਲਰਾਂ ਨੇ ਇਸ ਖੇਪ ਨੂੰ ਬੌਕਸ ਦੇ ਅੰਦਰ ਛੁਪਾ ਲਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੁਰੱਖਿਆ ਏਜੰਸੀ ਨੇ ਇਸ ਨੂੰ ਪਿੰਡ ਦਾਉਕੇ ਕਲਾਂ ਤੋਂ ਬਰਾਮਦ ਕੀਤਾ ਹੈ। ਇਸ ਪਿੰਡ ਦੇ ਆਲੇ-ਦੁਆਲੇ ਪੁਰਾਣੇ ਸਮੱਗਲਰਾਂ ਦੇ ਰਿਕਾਰਡ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਸ ਪਿੰਡ ਦੇ ਆਲੇ-ਦੁਆਲੇ ਪੁਰਾਣੇ ਸਮੱਗਲਰਾਂ ਦੇ ਰਿਕਾਰਡ ਦੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਹੜੇ ਸਮੱਗਲਰ ਇਸ ਖੇਪ ਨੂੰ ਚੁੱਕਣ ਲਈ ਆ ਰਹੇ ਸਨ।
ਬੀਐਸਐਫ ਪੰਜਾਬ ਫਰੰਟੀਅਰ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬਿਆਨ ‘ਚ ਕਿਹਾ ਕਿ ਬੀਐੱਸਐੱਫ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਸ਼ੁਰੂ ਕੀਤਾ ਗਿਆ ਆਪ੍ਰੇਸ਼ਨ 9 ਦਸੰਬਰ 2023 ਦੀ ਸ਼ਾਮ ਨੂੰ ਸ਼ੁਰੂ ਹੋਇਆ।ਚੈਕਿੰਗ ਦੌਰਾਨ ਮਿਲੇ ਡਰੋਨ ਤੇ ਨਸ਼ੀਲੇ ਪਦਾਰਥ
ਬੀਐਸਐਫ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਚਲਾਏ ਗਏ ਵੱਡੇ ਸਰਚ ਆਪਰੇਸ਼ਨ ਦੌਰਾਨ ਰਾਤ 8 ਵਜੇ ਦੇ ਕਰੀਬ ਇਕ ਡਰੋਨ ਮਿਲਿਆ। ਕਵਾਡਕਾਪਟਰ ਡਰੋਨ ਜਿਸ ਦੀ ਪਛਾਣ ਚੀਨ ਦੇ ਬਣੇ DJI Mavic 3 ਕਲਾਸਿਕ ਵਜੋਂ ਕੀਤੀ ਗਈ ਹੈ, ਦਾਓਕੇ ਪਿੰਡ ਦੇ ਨਾਲ ਲੱਗਦੇ ਇਕ ਖੇਤ ‘ਚ ਮਿਲਿਆ ਹੈ। ਬੀਐਸਐਫ ਨੇ ਵੀ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ।
ਬਿਆਨ ਮੁਤਾਬਕ ਡਰੋਨ ਦੇ ਨੇੜਿਓਂ ਇਕ ਵਸਤੂ ਵੀ ਮਿਲੀ ਜਿਸ ਵਿਚ ਕਰੀਬ ਸਾਢੇ ਤਿੰਨ ਕਿੱਲੋ ਪਾਬੰਦੀਸ਼ੁਦਾ ਹੈਰੋਇਨ ਮਿਲੀ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਕਵਾਡਕੌਪਟਰ ਡਰੋਨ ਦੇ ਨਾਲ ਮਾਲ ਨੂੰ ਲਟਕਾਉਣ ਲਈ ਇਸ ਨੂੰ ਕਾਲੇ ਚਿਪਕਣ ਵਾਲੇ ਟੇਪ ਨਾਲ ਸੁਰੱਖਿਅਤ ਰੂਪ ‘ਚ ਬੰਨ੍ਹਿਆ ਗਿਆ ਸੀ ਤੇ ਲੋਹੇ ਦੀ ਅੰਗੂਠੀ ਨਾਲ ਚਿਪਕਾਇਆ ਗਿਾ ਸੀ।