ਜਗਰਾਉਂ, 2 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਰਾਏਕੋਟ ਅਤੇ ਸਿੱਧਵਾਂਬੇਟ ਦੀ ਪੁਲਿਸ ਪਾਰਟੀਆਂ ਨੇ ਦੋ ਔਰਤਾਂ ਸਮੇਤ ਤਿੰਨ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 88 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸਦਰ ਰਾਏਕੋਟ ਤੋਂ ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਸੀਲੋਆਣੀ ਚੌਂਕ ਵਿੱਚ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਅਵਤਾਰ ਸਿੰਘ ਉਰਫ ਤਾਰੀ ਵਾਸੀ ਮੁਹੱਲਾ ਗੁਰੂ ਨਾਨਕਪੁਰਾ ਰਾਏਕੋਟ ਬਿਨਾਂ ਲਾਇਸੈਂਸ ਅਤੇ ਪਰਮਿਟ ਤੋਂ ਸਸਤੇ ਰੇਟਾਂ ’ਤੇ ਦੇਸੀ ਸ਼ਰਾਬ ਖਰੀਦ ਕੇ ਇਲਾਕੇ ਦੇ ਲੋਕਾਂ ਨੂੰ ਸਪਲਾਈ ਕਰਨ ਦਾ ਧੰਦਾ ਕਰਦਾ ਹੈ। ਉਹ ਰਾਏਕੋਟ ਤੋਂ ਸੀਲੋਆਣੀ ਵਾਲੇ ਪਾਸੇ ਮੋਟਰਸਾਈਕਲ ’ਤੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਵੇਚਣ ਲਈ ਆ ਰਿਹਾ ਹੈ। ਇਸ ਸੂਚਨਾ ’ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ’ਤੇ ਸ਼ਰਾਬ ਲੈ ਕੇ ਜਾ ਰਹੇ ਅਵਤਾਰ ਉਰਫ ਤਾਰੀ ਨੂੰ ਕਾਬੂ ਕਰਕੇ ਉਸ ਕੋਲੋਂ 18 ਬੋਤਲਾਂ ਸ਼ਰਾਬ ਠੇਕਾ ਦੇਸੀ ਪੰਜਾਬ ਬਿੰਨੀ ਰਸਭਰੀ ਅਤੇ 18 ਬੋਤਲਾਂ ਸ਼ਰਾਬ ਡਾਲਰ ਰਮ ਦੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਸਿੱਧਵਾਂਬੇਟ ਤੋਂ ਹੌਲਦਾਰ ਸ਼ਵਿੰਦਰ ਸਿੰਘ ਵੱਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਟੀ ਪੁਆਇੰਟ ਕੁਲ ਗਹਿਣਾ ਨੇੜੇ ਨਾਕਾਬੰਦੀ ਦੌਰਾਨ ਪ੍ਰਕਾਸ਼ ਕੌਰ ਉਰਫ਼ ਪਾਸੋ ਵਾਸੀ ਪਿੰਡ ਕੁਲ ਗਹਿਣਾ ਨੂੰ 31 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਅਤੇ ਏ.ਐੱਸ.ਆਈ ਜਸਵੰਤ ਸਿੰਘ ਨੇ ਭੂੰਦੜੀ ਚੌਕ ਵਿਖੇ ਨਾਕਾਬੰਦੀ ਦੌਰਾਨ ਮਿਲੀ ਮਿਲੀ ਸੂਚਨਾ ਦੇ ਆਧਾਰ ਤੇ ਪਿੰਡ ਕੋਟਲੀ ਕੁਲ ਗਹਿਣਾ ਦੀ ਰਹਿਣ ਵਾਲੀ ਮਨਜੀਤ ਕੌਰ ਨੂੰ ਉਸ ਦੇ ਘਰ ਪਲਾਸਟਿਕ ਦੀ ਕੈਨੀ ਵਿਚ ਨਜਾਇਜ਼ ਸ਼ਰਾਬ ਵੇਚਦੇ ਹੋਏ 21 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ।