ਜਗਰਾਉਂ, 6 ਨਵੰਬਰ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਪਬਲਿਕ ਕਲੀਨਿਕ ਲੈਬਾਰਟਰੀ ਪੁਰਾਣੀ ਸਬਜ਼ੀ ਮੰਡੀ ਜਗਰਾਉਂ ਦੇ ਸਹਿਯੋਗ ਨਾਲ ਫ਼ਰੀ ਥਾਇਰਾਇਡ ਅਤੇ ਯੂਰਿਕ ਐਸਿਡ ਚੈੱਕਅੱਪ ਕੈਂਪ ਮੰਗਲਵਾਰ 8 ਨਵੰਬਰ 2022 ਨੂੰ ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਜਗਰਾਉਂ ਵਿਖੇ ਲਗਾਇਆ ਜਾ ਰਿਹਾ ਹੈ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਭੰਡਾਰੀ ਅਤੇ ਸਰਪ੍ਰਸਤ ਰਜਿੰਦਰ ਜੈਨ ਨੇ ਦੱਸਿਆ ਕਿ ਇਹ ਕੈਂਪ ਸਵੇਰੇ ਅੱਠ ਵਜੇ ਤੋਂ ਗਿਆਰਾਂ ਵਜੇ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਥਾਇਰਾਇਡ ਅਤੇ ਯੂਰਿਕ ਐਸਿਡ ਟੈੱਸਟ ਦਾ ਫ਼ਰੀ ਚੈੱਕਅਪ ਕੀਤਾ ਜਾਵੇਗਾ।