ਜਗਰਾਓਂ, 7 ਨਵੰਬਰ ( ਬੌਬੀ ਸਹਿਜਲ, ਧਰਮਿੰਦਰ )- ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22 ਚੰਡੀਗੜ੍ਹ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਦਰਜ਼ਾ ਤਿੰਨ ਅਤੇ ਦਰਜ਼ਾ ਚਾਰ ਕਰਮਚਾਰੀ ਨੂੰ ਪੱਕਾ ਕੀਤਾ ਜਾਵੇ, ਕਿਉਂਕਿ ਇਹਨਾਂ ਕਰਮਚਾਰੀਆਂ ਨੂੰ ਸਰਕਾਰੀ ਕਾਲਜਾ ਵਿੱਚ ਪੰਦਰਾਂ ਸਾਲ ਵੀਹ ਸਾਲ ਦਾ ਸਮਾਂ ਹੋ ਗਿਆ ਹੈ ਇਹਨਾਂ ਕਰਮਚਾਰੀਆਂ ਵਿਚੋਂ ਕੋਈ ਕਰਮਚਾਰੀ ਉਮਰ ਸੀਮਾ ਹੋਏ ਹਨ ਜਿਨ੍ਹਾਂ ਦੀ ਉਮਰ 58 ,60 ਸਾਲ ਹੋ ਗਏ ਹਨ ਅਤੇ ਸੇਵਾ ਮੁਕਤ ਵੀ ਹੋ ਗਏ ਹਨ ਇਹ ਕਰਮਚਾਰੀ ਡੀ,ਸੀ, ਰੇਟਾਂ ਤੇ ਕੰਮ ਕਰ ਰਹੇ ਹਨ ਜੋਕਿ ਬਹੁਤ ਘੱਟ ਹੈ ਕਿਉਂਕਿ ਇਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ ਤਾਂ ਇਹ ਆਪਣਾਂ ਪਰਿਵਾਰ ਪਾਲ ਸਕਣ ।
