ਮਾਫੀ ਮੰਗਣ ਨਾਲ ਅਪਰਾਧ ਖਤਮ ਨਹੀਂ ਹੋ ਜਾਂਦਾ, ਕਾਨੂੰਨ ਆਪਣਾ ਕੰਮ ਕਰੇਗਾ- ਐਸਐਸਪੀ ਹਰਜੀਤ ਸਿੰਘ
ਜਗਰਾਉਂ 22 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ ) – ਪਿਛਲੇੇ ਦਿਨੀਁ ਰਾਏਕੋਟ ਇਲਾਕੇ ਦੀ ਇਕ ਕੰਪਨੀ ਅਤੇ ਗਾਇਕ ਵਲੋਂ 32 ਬੋਰ ਟਾਇਟਲ ਹੇਠ ਗਾਣਾ ਸੋਸ਼ਲ ਮੀਡੀਆ ਤੇ ਰੀਲੀਜ਼ ਕੀਤਾ ਸੀ। ਜਿਸਤੇ ਐਸ ੈਸ ਪੀ ਹਰਜੀਤ ਸਿੰਘ ਵਲੋਂ ਸਖਤ ਐਕਸ਼ਨ ਲੈਂਦੇ ਹੋਏ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਖਤ ਦਿਸ਼ਾ ਨਿਰਦੇਸ਼ਾਂ ਦੀ ਉਲ਼ੰਘਣਾ ਕਰਦੇ ਹੋਏ ਪਿਛਲੇ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤੇ ਗਏ ਗਾਣੇ ‘ਡੱਬ ਵਿੱਚ ਰੱਖੀ ਦਾ 32 ਬੋਰ ਦਾ’ ਗਾਣੇ ਦੇ ਪ੍ਰੋਡਿਊਸਰ ਸੱਤਾ ਡੀ ਕੇ , ਗਾਇਕ ਤਾਰੀ ਕਾਸਾਪੁਰੀਆ ਅਤੇ ਲਵ ਮਿਊਜ਼ਿਕ ਕੰਪਨੀ ਖਿਲਾਫ ਪੁਲਿਸ ਥਾਣਾ ਸਦਰ ਰਾਏਕੋਟ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਕਥਿਤ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਕੀਤੀ ਗਈ ਸੀ,ਲੇਕਿਨ ਹੁਣ ਆਪਣੀ ਗ੍ਰਿਫਤਾਰੀ ਤੋਂ ਡਰਦੇ ਹੋਏ ਪ੍ਰੋਡਿਊਸਰ ਸੱਤਾ ਡੀ ਕੇ ਵਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਿੱਥੇ ਸਾਰੀਆਂ ਸੋਸ਼ਲ ਸਾਈਟਾਂ ਤੋਂ ਇਸ ਗਾਣੇ ਨੂੰ ਹਟਾਉਣ ਦੀ ਗੱਲ ਕਹੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ ਦਾ ਉਹਨਾ ਨੂੰ ਪਤਾ ਨਹੀਂ ਸੀ ਜਿਸ ਕਾਰਨ ਇਹ ਗਾਣਾ ਰਲੀਜ ਹੋ ਗਿਆ । ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਮੁਆਫੀ ਮੰਗਦੇ ਹੋਏ ਉਹਨਾਂ ਕਿਹਾ ਕਿ ਅਸੀਂ ਇਹ ਗਾਣਾ ਸੋਸ਼ਲ ਸਾਈਟਾਂ ਹਟਾ ਦਿੱਤਾ ਹੈ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਗਾਣੇ ਨੂੰ ਪ੍ਰਮੋਟ ਨਾ ਕੀਤਾ ਜਾਵੇ ।
ਕੀ ਕਹਿਣਾ ਹੈ ਐਸਐਸਪੀ ਹਰਜੀਤ ਸਿੰਘ ਦਾ- 32 ਬੋਰ ਗਾਣਾ ਸੋਸ਼ਲ ਮੀਡੀਆ ਤੇ ਰੀਲੀਜ਼ ਕਰਨ ਵਾਲੇ ਪ੍ਰੋਡਿਊਸਰ ਸੱਤਾ ਡੀ ਕੇ ਵੱਲੋਂ ਸੋਸ਼ਲ ਮੀਡੀਆ ਤੇ ਇਸ ਗਾਣੇ ਸੰਬਧੀ ਪਾਈ ਹੋਈ ਪੋਸਟ ਿਵਮੁਚ ਆਫੀ ਮੰਗਣ ਬਾਰੇ ਐਸਐਸਪੀ ਲੁਧਿਆਣਾ ਦਿਹਾਤੀ ਹਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੁਆਫੀ ਮੰਗਣ ਤੇ ਕਿਸੇ ਵੱਲੋਂ ਵੀ ਕੀਤੇ ਕਾਨੂਨ ਦੀ ਉਲੰਘਣਾ ਖਤਮ ਨਹੀਂ ਹੋ ਜਾਂਦੀ । ਇਸ ਲਈ ਪੁਲਸ ਵੱਲੋਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੀ ਜਾਵੇਗੀ।